ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਕਰੂਜ਼ ਸ਼ਿਪ ਡਰੱਗਜ਼ ਮਾਮਲੇ 'ਚ ਜੇਲ੍ਹ 'ਚ ਬੰਦ ਬੇਟੇ ਆਰੀਅਨ ਖ਼ਾਨ (Aryan Khan) ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਮਿਲਣ ਪੁਹੰਚੇ ਹਨ। ਜ਼ਿਕਰਯੋਗ ਹੈ ਕਿ ਐੱਨਸੀਬੀ ਨੇ ਆਰੀਅਨ ਖ਼ਾਨ, ਮਰਚੈਂਟ ਤੇ ਧਮੇਚਾ ਨੂੰ ਡਰੱਗਜ਼ ਰੱਖਣ, ਇਸ ਦੇ ਸੇਵਨ, ਖਰੀਦ ਤੇ ਤਸਕਰੀ ਦੇ ਦੋਸ਼ ਵਿਚ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨ ਇਸ ਵੇਲੇ ਨਿਆਇਕ ਹਿਰਾਸਤ 'ਚ ਹਨ। ਇਸ ਮਾਮਲੇ 'ਚ ਹੁਣ ਤਕ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਅੰਗਰੇਜ਼ੀ ਵੈੱਬਸਾਈਟ ਇੰਡੀਆ ਟੁਡੇ ਦੀ ਖ਼ਬਰ ਅਨੁਸਾਰ ਕੋਵਿਡ-19 ਦੇ ਪ੍ਰੋਟੋਕਾਲ ਤਹਿਤ ਸ਼ਾਹਰੁਖ ਖ਼ਾਨ ਸਿੱਧੇ ਬੇਟੇ ਨੂੰ ਜੇਲ੍ਹ 'ਚ ਮਿਲਣ ਨਹੀਂ ਜਾ ਸਕੇ। ਬੁੱਧਵਾਰ ਤਕ ਸ਼ਾਹਰੁਖ਼ ਖ਼ਾਨ ਦੇ ਪਰਿਵਾਰ ਨੂੰ ਜੇਲ੍ਹ ਜਾ ਕੇ ਮਿਲਣ 'ਤੇ ਪਾਬੰਦੀ ਸੀ। ਵੀਰਵਾਰ ਨੂੰ ਇਹ ਪਾਬੰਦੀ ਹਟ ਗਈ ਜਿਸ ਤੋਂ ਬਾਅਦ ਸ਼ਾਹਰੁਖ ਨੂੰ ਆਰੀਅਨ ਨੂੰ ਜੇਲ੍ਹ 'ਚ ਮਿਲਣ ਦਾ ਮੌਕਾ ਮਿਲਿਆ। ਕਿੰਗ ਖ਼ਾਨ ਨੇ ਬੇਟੇ ਆਰੀਅਨ ਖ਼ਾਨ ਨਾਲ ਆਰਥਰ ਜੇਲ੍ਹ ਦੇ ਵਿਜ਼ਿਟ ਸੈਕਸ਼ਨ 'ਚ 16-18 ਮਿੰਟ ਤਕ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਮਹਾਨਗਰ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਪਹਿਲੀ ਜਾਂਚ ਵਿਚ ਡਰੱਗਜ਼ ਸਬੰਧੀ ਗਤੀਵਿਧੀਆਂ 'ਚ ਨਿਯਮਤ ਤੌਰ 'ਤੇ ਸ਼ਾਮਲ ਹੁੰਦਾ ਜਾਪਦਾ ਹੈ। ਅਦਾਲਤ ਨੇ ਵ੍ਹਟਸਐਪ ਚੈਟ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਡਰੱਗਜ਼ ਸਮੱਗਲਰਾਂ ਦੇ ਸੰਪਰਕ ਵਿਚ ਸਨ। ਅਦਾਲਤ ਨੇ ਆਰੀਅਨ ਸਮੇਤ ਉਸ ਦੇ ਦੋ ਦੋਸਤਾਂ ਦੀ ਵੀ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਜਿਸ ਤੋਂ ਬਾਅਦ ਇਨ੍ਹਾਂ ਦੇ ਵਕੀਲਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ। ਇਸ ਮਾਮਲੇ 'ਚ ਵੀਰਵਾਰ ਨੂੰ ਜੱਜ ਜਸਟਿਸ ਐੱਨਡਬਲਯੂ ਸਾਂਬ੍ਰੇ ਸਾਹਮਣੇ ਸੁਣਵਾਈ ਲਈ ਲਿਸਟ ਕੀਤੇ ਜਾਣ ਦੀ ਸੰਭਾਵਨਾ ਹੈ।

Posted By: Seema Anand