ਨਵੀਂ ਦਿੱਲੀ, ਜੇਐੱਨਐੱਨ : COVID-19 ਲਾਕਡਾਊਨ ਦੌਰਾਨ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦਾ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਸਟਾਰ-ਕਿਡਸ ਸੁਹਾਨਾ ਨੂੰ ਆਪਣੀ ਗਰਲ ਗੈਂਗ ਦੇ ਨਾਲ ਵੀਕੈਂਡ ਉੱਤੇ ਪਾਰਟੀ ਕਰਦੇ ਹੋਏ ਸਮਾਂ ਲੰਘਾਉਣਾ ਪਸੰਦ ਹੈ, ਨੇ ਖੁਦ ਨੂੰ ਲਾਕਡਾਊਨ ਦੌਰਾਨ ਆਪਣੇ ਘਰ ਵਿਚ ਲਾਕਡਾਊਨ ਕਰ ਦਿੱਤਾ ਹੈ। ਆਪਣੇ ਪੁਰਾਣੇ ਦਿਨਾਂ ਅਤੇ ਨਿਊਯਾਰਕ ਨੂੰ ਯਾਦ ਕਰਦੇ ਹੋਏ ਸੁਹਾਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਖੁਦ ਦਾ ਇਕ ਵੀਡੀਓ ਸ਼ੇਅ ਕੀਤਾ ਹੈ। ਇਸ ਵੀਡੀਓ ਨੂੰ ਉਸ ਨੇ ਉਹਹਹਹ.... ਕਮੈਂਟ ਕਰ ਪੋਸਟ ਕੀਤਾ ਹੈ। ਸੁਹਾਨਾ ਨੇ ਇਸ ਵੀਡੀਓ ਵਿਚ ਕਾਜਲ ਲੈਸ਼ੇਸ ਅਤੇ ਗਲੌਸੀ ਲਿਪਸ ਦੇ ਨਾਲ ਆਪਣੇ ਵਾਲਾਂ ਨੂੰ ਖੁਲ੍ਹਾ ਛੱਡਿਆ ਹੋਇਆ ਹੈ। ਉਨ੍ਹਾਂ ਨੇ ਇਕ ਵੱਡੇ ਹੀਰੇ ਦੀ ਅੰਗੂਠੀ ਅਤੇ ਕਈ ਕੰਗਣ ਪਾਏ ਹੋਏ ਸਨ। ਸੁਹਾਨਾ ਨਿਊਯਾਰਕ ਵਿਚ ਆਪਣੀ ਪਡ਼ਾਈ ਕਰ ਰਹੀ ਹੈ। ਉਹ ਥੀਏਟਰ ਵਿਚ ਵੀ ਸਰਗਰਮ ਰਹੀ ਹੈ ਅਤੇ ਇਥੇ ਤਕ ਕਿ ਉਸਨੇ ਆਪਣੇ ਕਾਲਜ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਇਕ ਸ਼ਾਰਟ ਫਿਲਮ ਵਿਚ ਵੀ ਅਦਾਕਾਰੀ ਕੀਤੀ ਹੈ।

View this post on Instagram

Su ❤❤❤ #suhanakhan__22 #suhanakhan @suhanakhan2

A post shared by SUHANA KHAN (@suhanakhan__22) on

ਇਸ ਵਿਚਕਾਰ ਬਾਲੀਵੁੱਡ ਵਿਚ ਅਫਵਾਹ ਚੱਲ਼ ਰਹੀ ਹੈ ਕਿ ਸੁਹਾਨਾ ਆਪਣੇ ਵੱਡੇ ਬ੍ਰੇਕ ਲਈ ਤਿਆਰ ਹੋ ਰਹੀ ਹੈ ਅਤੇ ਜਲਦ ਹੀ ਫਿਲਮਾਂ ਵਿਚ ਆ ਸਕਦੀ ਹੈ। ਸੁਹਾਨਾ ਖਾਨ ਫਿਲਮਾਂ ਵਿਚ ਕੰਮ ਕਰਨ ਨੂੰ ਕਾਹਲੀ ਹੈ। ਹਲਾਂਕਿ ਉਹ ਹਾਲੇ ਆਪਣੀ ਪਡ਼੍ਹਾਈ ਪੂਰੀ ਕਰ ਰਹੀ ਹੈ। ਸੁਹਾਨਾ ਦੀ ਸੋਸ਼ਲ ਮੀਡੀਆ ਉੱਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ਵਿਚ ਉਸਨੇ ਆਪਣੇ ਸੋਸ਼ਲ ਮੀਡੀਆ ਨੂੰ ਜਨਤਕ ਕੀਤਾ ਹੈ। ਇਸ ਕਾਰਨ ਉਸਦੀ ਫੈਨ ਫਾਲੋਇੰਗ ਵਿਚ ਹੋਰ ਵੀ ਵਾਧਾ ਹੋਇਆ ਹੈ।

ਸੁਹਾਨਾ ਖਾਨ ਨੂੰ ਲੈ ਕੇ ਉਸਦੀ ਦੋਸਤ ਅੰਨਨਿਆਂ ਪਾਂਡੇ ਨੇ ਵੀ ਕਿਹਾ ਸੀ ਕਿ ਬਾਲੀਵੁੱਡ ਵਿਚ ਕੈਰਿਅਰ ਬਣਾਉਂਣਾ ਚਾਹੁੰਦੀ ਹੈ ਪਰ ਹਾਲੇ ਉਹ ਆਪਣੀ ਪਡ਼ਾਈ ਪੂਰੀ ਕਰ ਰਹੀ ਹੈ। ਇਸ ਤੋਂ ਇਲ਼ਾਵਾ ਉਸ ਨੇ ਇਹ ਵੀ ਕਿਹਾ ਸੀ ਕਿ ਸੁਹਾਨਾ ਖਾਨ ਨੇ ਫਿਲਮਾਂ ਵਿਚ ਅਦਾਕਾਰੀ ਕਰਨੀ ਹੈ। ਜ਼ਿਕਰਯੋਗ ਹੈ ਕਿ ਸੁਹਾਨਾ ਖਾਨ ਅਤੇ ਪਾਂਡੇ ਚੰਗੀਆਂ ਦੋਸਤ ਹਨ ਅਤੇ ਦੋਵੇਂ ਕਈ ਵਾਰ ਇਕੱਠੀਆਂ ਨਜ਼ਰ ਵੀ ਆਈਆਂ ਹਨ। ਪਾਂਡੇ ਨੇ ਫਿਲਮ ਸਟੂਡੈਂਟ ਆਫ ਦੀ ਈਅਰ 2 ਨਾਲ ਬਾਲੀਵੁੱਡ ਵਿਡ ਡੇਬਯੂ ਕੀਤਾ ਹੈ।

Posted By: Sunil Thapa