ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਉਹ ਆਪਣੇ ਅਗਲੇ ਪ੍ਰਾਜੈਕਟ ਦੀ ਚੋਣ ਲਈ ਫਿਲਹਾਲ ਹੋਰ ਵਕਤ ਲਵੇਗਾਸ਼ਾਹਰੁਖ਼ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਜ਼ੀਰੋ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀਹਾਲ ਹੀ 'ਚ ਸ਼ਾਹਰੁਖ਼ ਨੇ ਦੱਸਿਆ ਕਿ ਫਿਲਮ 'ਜ਼ੀਰੋ' ਨੂੰ ਮਿਲੇ ਨਾਮਾਤਰ ਹੁੰਗਾਰੇ ਕਾਰਨ ਉਸ ਨੇ ਆਪਣਾ ਆਤਮ-ਵਿਸ਼ਵਾਸ ਗੁਆ ਦਿੱਤਾ ਹੈਹੁਣ ਉਹ ਕਿਸੇ ਪ੍ਰਾਜੈਕਟ ਨੂੰ ਚੁਣਨ ਤੋਂ ਪਹਿਲਾਂ ਕਾਫ਼ੀ ਸੋਚ-ਵਿਚਾਰ ਕਰਕੇ ਹੀ ਕੋਈ ਫ਼ੈਸਲਾ ਲਵੇਗਾ

ਸ਼ਾਹਰੁਖ਼ ਨੇ ਕਿਹਾ ਕਿ 'ਇਸ ਵਾਰ ਮੈਂ ਕੁਝ ਸਮਾਂ ਕੱਢ ਕੇ ਫਿਲਮਾਂ ਵੇਖਾਂਗਾ, ਕਿਤਾਬਾਂ ਪੜ੍ਹਾਂਗਾ ਅਤੇ ਸਕ੍ਰਿਪਟ ਸੁਣਾਂਗਾਮੇਰੇ ਬੱਚਿਆਂ ਦਾ ਕਾਲਜ ਖ਼ਤਮ ਹੋ ਰਿਹਾ ਹੈਇਸ ਲਈ ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦਾ ਹਾਂਮੈਂ ਕਿਹਾ ਸੀ ਕਿ ਮੈਂ ਜੂਨ 'ਚ ਆਪਣਾ ਅਗਲਾ ਪ੍ਰਾਜੈਕਟ ਚੁਣ ਸਕਦਾ ਹਾਂ ਪਰ ਮੈਂ ਅਜੇ ਵੀ ਕੋਈ ਸਕ੍ਰਿਪਟ ਫਾਈਨਲ ਨਹੀਂ ਕਰ ਰਿਹਾਮੈਂ ਤਦ ਹੀ ਕੋਈ ਫਿਲਮ ਸਾਈਨ ਕਰਾਂਗਾ, ਜਦੋਂ ਮੇਰਾ ਦਿਲ ਕੰਮ ਕਰਨਾ ਚਾਹੇਗਾਮੈਂ ਐਕਟਿੰਗ ਤਦ ਤਕ ਹੀ ਕਰ ਪਾਉਂਦਾ ਹਾਂ ਜਦੋਂ ਤਕ ਮੈਂ ਦਿਲੋਂ ਐਕਟਿੰਗ ਕਰਨ ਲਈ ਤਿਆਰ ਹੁੰਦਾ ਹਾਂ'

ਸ਼ਾਹਰੁਖ਼ ਨੇ ਕਿਹਾ ਕਿ 'ਮੈਂ ਅਜੇ ਤਕ ਕਰੀਬ 20 ਕੁ ਕਹਾਣੀਆਂ ਸੁਣੀਆਂ ਹਨਇਨ੍ਹਾਂ 'ਚੋਂ ਕੁਝ ਪਸੰਦ ਵੀ ਆਈਆਂ ਹਨ ਪਰ ਅਜੇ ਕਿਸੇ ਫਿਲਮ ਨੂੰ ਹਾਮੀ ਨਹੀਂ ਭਰੀ ਹੈਜਿਵੇਂ ਹੀ ਮੈਂ ਕਿਸੇ ਫਿਲਮ ਨੂੰ ਹਾਮੀ ਭਰਾਂਗਾ ਉਸੇ ਵਕਤ ਮੈਂ ਉਸ 'ਤੇ ਕੰਮ ਸ਼ੁਰੂ ਕਰ ਦੇਵਾਂਗਾ' ਸ਼ਾਹਰੁਖ਼ ਨੇ ਕਿਹਾ, 'ਮੇਰੇ ਕੋਲ ਫਿਲਹਾਲ ਕੋਈ ਫਿਲਮ ਨਹੀਂ ਹੈ ਤੇ ਨਾ ਹੀ ਮੈਂ ਕਿਸੇ 'ਤੇ ਕੰਮ ਕਰ ਰਿਹਾ ਹਾਂਆਮਤੌਰ 'ਤੇ ਅਜਿਹਾ ਹੁੰਦਾ ਹੈ ਕਿ ਜਦੋਂ ਤੁਹਾਡੀ ਇਕ ਫਿਲਮ ਖ਼ਤਮ ਹੁੰਦੀ ਹੈ ਤਾਂ ਤੁਸੀਂ ਅਗਲੀ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋਮੈਂ 3-4 ਮਹੀਨਿਆਂ ਦੇ ਅੰਦਰ ਮੁੜ ਹਾਜ਼ਰ ਹੋ ਜਾਂਦਾ ਹਾਂ ਪਰ ਇਸ ਵਾਰ ਮੈਨੂੰ ਅਜਿਹਾ ਮਹਿਸੂਸ ਨਹੀਂ ਹੋ ਰਿਹਾ ਹੈਮੇਰਾ ਦਿਲ ਮੈਨੂੰ ਆਗਿਆ ਨਹੀਂ ਦੇ ਰਿਹਾ ਹੈਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਅਜੇ ਹੋਰ ਸਮਾਂ ਲੈਣਾ ਚਾਹੀਦਾ ਹੈਫਿਲਮਾਂ ਵੇਖਣੀਆਂ ਚਾਹੀਦੀਆਂ ਹਨ, ਕਹਾਣੀਆਂ ਸੁਣਨੀਆਂ ਚਾਹੀਦੀਆਂ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ'

ਚਰਚਾ ਇਹ ਵੀ ਹੈ ਕਿ ਸ਼ਾਹਰੁਖ਼ ਖ਼ਾਨ ਫਿਲਮ 'ਥਲਾਪਥੀ 63' ਨਾਲ ਸਾਊਥ ਫਿਲਮ ਇੰਡਸਟਰੀ 'ਚ ਡੈਬਿਊ ਕਰੇਗਾਇਸ ਫਿਲਮ 'ਚ ਉਹ ਖਲਨਾਇਕ ਦਾ ਕਿਰਦਾਰ ਨਿਭਾਏਗਾਫਿਲਮ 'ਚ ਉਸ ਦਾ ਕਿਰਦਾਰ ਛੋਟਾ ਤੇ ਦਮਦਾਰ ਹੋਵੇਗਾਉਹ 15 ਮਿੰਟ ਲਈ ਫਿਲਮ 'ਚ ਨਜ਼ਰ ਆਵੇਗਾ, ਜਿਸ ਦੀ ਸ਼ੂਟਿੰਗ ਉਹ 4-5 ਦਿਨਾਂ 'ਚ ਪੂਰੀ ਕਰ ਲਵੇਗਾ

Posted By: Harjinder Sodhi