ਸ਼ਾਹਰੁਖ਼ ਖ਼ਾਨ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਜ਼ੀਰੋ' ਫਲਾਪ ਸਿੱਧ ਹੋਈਇਸ ਤੋਂ ਪਹਿਲਾਂ ਵੀ ਸ਼ਾਹਰੁਖ਼ ਦੀਆਂ ਇਕ-ਦੋ ਫਿਲਮਾਂ ਕਾਮਯਾਬ ਨਹੀਂ ਹੋਈਆਂ ਸਨਹੁਣ ਸ਼ਾਹਰੁਖ਼ ਇਕ ਅਜਿਹੀ ਫਿਲਮ ਦੀ ਤਲਾਸ਼ 'ਚ ਹੈ ਜੋ ਉਸ ਦੇ ਸਟਾਰਡਰਮ ਨੂੰ ਉੱਚਾ ਚੁੱਕ ਸਕੇਦੂਜੇ ਪਾਸੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਲਗਾਤਾਰ ਸਫਲ ਹੋ ਰਹੀਆਂ ਹਨਇਸ ਲਈ ਆਉਣ ਵਾਲੇ ਸਮੇਂ 'ਚ ਸ਼ਾਹਰੁਖ਼ ਖ਼ਾਨ ਅਕਸ਼ੈ ਦੀ ਮਦਦ ਲੈ ਸਕਦਾ ਹੈਜਾਣਕਾਰੀ ਮਿਲੀ ਹੈ ਕਿ ਅਕਸ਼ੈ ਤੇ ਸ਼ਾਹਰੁਖ਼ ਸੁਪਰਹਿੱਟ ਮਲਿਆਲਮ ਫਿਲਮ 'ਕੋਡਥੀ ਸਮਕਸ਼ਮ ਬਾਲਨ ਵਕੀਲ' 'ਚ ਨਜ਼ਰ ਆ ਸਕਦੇ ਹਨਇਸ ਤੋਂ ਪਹਿਲਾਂ ਇਹ ਦੋਵੇਂ ਸਟਾਰ 1997 'ਚ ਰਿਲੀਜ਼ ਹੋਈ ਫਿਲਮ 'ਦਿਲ ਤੋ ਪਾਗਲ ਹੈ' 'ਚ ਇਕੱਠੇ ਨਜ਼ਰ ਆਏ ਸਨ

ਇਸ ਮਲਿਆਲਮ ਫਿਲਮ ਨੂੰ ਉਨੀ ਕ੍ਰਿਸ਼ਨਨ ਨੇ ਡਾਇਰੈਕਟ ਕੀਤਾ ਹੈਡਾਇਰੈਕਟਰ ਨੇ ਇਸ ਰੀਮੇਕ ਫਿਲਮ ਲਈ ਸ਼ਾਹਰੁਖ਼ ਤੇ ਅਕਸ਼ੈ ਨਾਲ ਗੱਲਬਾਤ ਕੀਤੀ ਹੈਡਾਇਰੈਕਟਰ ਕ੍ਰਿਸ਼ਨਨ ਨੇ ਦੱਸਿਆ ਹੈ ਕਿ 'ਵਾਈਕਾਮ' ਪ੍ਰੋਡਕਸ਼ਨ ਹਾਊਸ ਮੇਰੀ ਇਸ ਫਿਲਮ ਦਾ ਹਿੰਦੀ ਰੀਮੇਕ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈਅਜੇ ਗੱਲਬਾਤ ਸ਼ੁਰੂਆਤੀ ਦੌਰ 'ਚ ਹੀ ਹੈਕ੍ਰਿਸ਼ਨਨ ਨੇ ਕਿਹਾ ਕਿ 'ਉਨ੍ਹਾਂ ਨੇ ਅਕਸ਼ੈ ਕੁਮਾਰ ਤੇ ਸ਼ਾਹਰੁਖ਼ ਨਾਲ ਵੀ ਗੱਲ ਕੀਤੀ ਹੈਦੂਜੇ ਪਾਸੇ, 21 ਮਾਰਚ ਨੂੰ ਅਕਸ਼ੈ ਦੀ ਫਿਲਮ 'ਕੇਸਰੀ' ਰਿਲੀਜ਼ ਹੋਵੇਗੀਅਕਸ਼ੈ ਇਸ ਸਮੇਂ 'ਗੁੱਡ ਨਿਊਜ਼' ਦੀ ਸ਼ੂਟਿੰਗ 'ਚ ਰੁੱਝਾ ਹੈਇਸ ਤੋਂ ਬਾਅਦ ਉਹ 'ਸੂਰਯਾਵੰਸ਼ੀ' ਦੀ ਸ਼ੂਟਿੰਗ ਕਰੇਗਾਇਸ ਨੂੰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਿਹਾ ਹੈਰੋਹਿਤ ਤੇ ਅਕਸ਼ੈ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ


Posted By: Harjinder Sodhi