ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਇਸ ਸਮੇਂ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਚਰਚਾ 'ਚ ਬਣਿਆ ਹੋਇਆ ਹੈ। ਬੀਤੇ ਹਫ਼ਤੇ ਸ਼ਹਿਨਾਜ਼ ਨੇ ਸਿਧਾਰਥ ਦੇ ਨਾਲ ਜਿਵੇਂ ਬਿਹੇਵ ਕੀਤਾ ਉਸ ਲਈ ਸਲਮਾਨ ਖ਼ਾਨ ਉਸ 'ਤੇ ਬਹੁਤ ਹੀ ਗੁੱਸਾ ਹੈ। ਇਨ੍ਹਾਂ ਹੀ ਨਹੀਂ ਸਲਮਾਨ ਨੇ ਸਿਧਾਰਥ ਨੂੰ ਧਿਆਨ ਰੱਖਣ ਦੀ ਸਲਾਹ ਦਿੱਤੀ। ਦੂਸਰੇ ਪਾਸੇ ਸਲਮਾਨ ਨੇ ਸ਼ਹਿਨਾਜ਼ ਨੂੰ ਵੀ ਸਮਝਾਇਆ ਕਿ ਉਹ ਇਸ ਤਰ੍ਹਾਂ ਦਾ ਬਿਹੇਵ ਨਾ ਕਰੇ। ਸਲਮਾਨ ਦੇ ਬਾਅਦ ਹੁਣ ਸ਼ਹਿਨਾਜ਼ ਦੇ ਪਿਤਾ ਦੂਰ ਰਹਿਣ ਦੀ ਸਲਾਹ ਦਿੰਦੇ ਨਜ਼ਰ ਆਏ।


ਬਿੱਗ ਬੌਸ ਦੇ ਆਉਣ ਵਾਲੇ ਐਪਿਸੋਡ ਦਾ ਜੋ ਪ੍ਰੋਮੋ ਸਾਹਮਣੇ ਆਇਆ ਹੈ ਉਸ 'ਚ ਸ਼ਹਿਨਾਜ਼ ਦੇ ਪਿਤਾ ਉਸ ਨੂੰ ਸਮਝਾਉਂਦੇ ਨਜ਼ਰ ਆ ਰਹੇ ਹੈ ਕਿ ਸਿਧਾਰਥ ਦੇ ਨਾਲ ਜੋ ਵੀ ਹੈ ਉਸ ਨੂੰ ਉਥੇ ਹੀ ਖ਼ਤਮ ਕਰਕੇ ਆਵੇ। ਉਨ੍ਹਾਂ ਨੇ ਪਾਰਸ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਤੇ ਉਸ ਨੂੰ ਸਭ ਤੋਂ ਵੱਡਾ ਦੁਸ਼ਮਣ ਦੱਸਿਆ। ਹੁਣ ਦੇਖਣਾ ਪਵੇਗਾ ਕਿ ਪਿਤਾ ਦੇ ਸਮਝਾਉਣ ਦੇ ਬਾਅਦ ਕੀ ਸ਼ਹਿਨਾਜ਼ ਆਪਣੀ ਗੇਮ ਬਦਲੇਗੀ ਜਾਂ ਨਹੀਂ?


ਮਾਹਿਰਾ ਸ਼ਰਮਾ ਦੀ ਮਾਂ ਨੇ ਕਿੱਸ ਨਾ ਕਰਨ ਦੀ ਵਾਰਨਿੰਗ ਪਾਰਸ ਨੂੰ ਦਿੱਤੀ

ਵੀਡੀਓ 'ਚ ਮਾਹਿਰਾ ਦੀ ਮਾਂ ਇਸ਼ਾਰਿਆਂ-ਇਸ਼ਾਰਿਆਂ 'ਚ ਪਾਰਸ ਛਾਬੜਾ ਨੂੰ ਵਾਰਨਿੰਗ ਦਿੰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਜਿਵੇਂ ਹੀ ਮਾਹਿਰਾ ਆਪਣੀ ਮਾਂ ਨੂੰ ਘਰ 'ਚ ਦੇਖਦੀ ਹੈ ਉਹ ਇਮੋਸ਼ਨਲ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਗਲ਼ੇ ਲੱਗ ਕੇ ਰੋਣ ਲੱਗਦੀ ਹੈ। ਇਸ ਦੇ ਬਾਅਦ ਮਾਹਿਰਾ ਦੀ ਮਾਂ ਪਾਰਸ ਦੇ ਕੋਲ ਜਾਂਦੀ ਹੈ ਤੇ ਉਸ ਨੂੰ ਹੱਸਦੇ ਹੋਏ ਕਹਿੰਦੀ ਹੈ ਕਿ ਪਾਰਸ ਮੈਂ ਤੈਨੂੰ ਮਾਰਾਂਗੀ? ਇਸ ਦੇ ਬਾਅਦ ਉਸ ਦੀ ਮਾਂ ਪਾਰਸ ਦੀ ਗਰਲਫ੍ਰੈਂਡ ਆਕਾਂਸ਼ਾ ਦੇ ਬਾਰੇ 'ਚ ਵੀ ਜ਼ਿਕਰ ਕਰਦੀ ਹੈ ਤੇ ਕਹਿੰਦੀ ਹੈ ਕਿ ਤੇਰੀ ਗਰਲਫ੍ਰੈਂਡ ਆਕਾਂਸ਼ਾ ਬਹੁਤ ਹੀ ਪਿਆਰੀ ਹੈ, ਤੇ ਮਾਹਿਰਾ ਤੇ ਤੇਰੀ ਦੋਸਤ ਹੈ ਤੇ ਇਸ ਨੂੰ ਕਿੱਸ ਨਾ ਕਰੀ।

Posted By: Sarabjeet Kaur