ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਫਿਲਮ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਕ ਤੋਂ ਬਾਅਦ ਇਕ ਇੰਡਸਟਰੀ ਦੇ ਕਈ ਨਾਯਾਬ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ ਹੈ। ਜਿੱਥੇ 29 ਅਪ੍ਰੈਲ ਨੂੰ ਇਰਫਾਨ ਖ਼ਾਨ ਦਾ ਦੇਹਾਂਤ ਹੋਇਆ ਉੱਥੇ ਹੀ 30 ਅਪ੍ਰੈਲ ਨੂੰ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਹੁਣ ਲਾਕਡਾਊਨ ਦੌਰਾਨ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਇਕ ਬੇਹੱਦ ਕਰੀਬੀ ਵਿਅਕਤੀ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਬਹੁਤ ਖ਼ਾਸ ਮੈਂਬਰ ਅਭਿਜੀਤ ਦਾ ਦੇਹਾਂਤ ਹੋ ਗਿਆ ਹੈ। ਅਭਿਜੀਤ ਦੇ ਦੇਹਾਂਤ ਨਾਲ ਸ਼ਾਹਰੁਖ਼ ਖ਼ਾਨ ਨੂੰ ਵੱਡਾ ਝਟਕਾ ਲੱਗਾ ਹੈ।

ਅਭਿਜੀਤ, ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਨਾਲ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਸ਼ੁਰੂਆਤ ਤੋਂ ਜੁੜੇ ਸਨ। ਸ਼ਾਹਰੁਖ਼ ਨੇ ਟਵੀਟ ਕਰ ਕੇ ਅਭਿਜੀਤ ਦੇ ਇਸ ਤਰ੍ਹਾਂ ਜਾਣ 'ਤੇ ਸੋਗ ਪ੍ਰਗਟਾਇਆ। ਉਨ੍ਹਾਂ ਟਵੀਟ ਕਰ ਕੇ ਕਿਹਾ- 'ਅਸੀਂ ਸਾਰਿਆਂ ਨੇ ਡ੍ਰੀਮਜ਼ ਅਨਲਿਮਟਿਡ ਤੋਂ ਫਿਲਮਾਂ ਬਣਾਉਣ ਦੀ ਸ਼ੁਰੂਆਤ ਕੀਤੀ। ਅਭਿਜੀਤ ਮੇਰਾ ਸਭ ਤੋਂ ਵਧੀਆ ਸਾਥੀ ਸੀ। ਅਸੀਂ ਕੁਝ ਵਧੀਆ ਕੀਤਾ ਤੇ ਕੁਝ ਖ਼ਰਾਬ... ਪਰ ਹਮੇਸ਼ਾ ਅੱਗੇ ਵਧੇ। ਉਹ ਟੀਮ ਦਾ ਮਜ਼ਬੂਤ ਮੈਂਬਰ ਸੀ। ਤੁਸੀਂ ਬਹੁਤ ਯਾਦ ਆਓਗੇ ਮੇਰੇ ਦੋਸਤ।'

ਸ਼ਾਹਰੁਖ ਖ਼ਾਨ ਹੀ ਨਹੀਂ ਬਲਕਿ ਰੈੱਡ ਚਿਲੀਜ਼ ਨੇ ਵੀ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਰਾਹੀਂ ਦੱਸਿਆ, 'ਰੈੱਡ ਚਿਲੀਜ਼ ਪਰਿਵਾਰ ਦੇ ਪਹਿਲੇ ਟੀਮ ਦੇ ਮੈਂਬਰਾਂ 'ਚੋਂ ਇਕ ਅਭਿਜੀਤ ਦੀ ਮੌਤ ਨੇ ਸਾਡੇ ਦਿਲਾਂ 'ਚ ਡੂੰਘਾ ਸੋਗ ਦਿੱਤਾ ਹੈ। ਅਸੀਂ ਉਨ੍ਹਾਂ ਤੇ ਉਨ੍ਹਾਂ ਦੇ ਨੇੜੇ-ਤੇੜੇ ਹੋਣ ਦੀ ਮੌਜੂਦਗੀ ਨੂੰ ਯਾਦ ਕਰਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਹੈ।'

Posted By: Seema Anand