ਜੇਐੱਨਐੱਨ, ਨਵੀਂ ਦਿੱਲੀ : Netflix Top 10: ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ 'ਚ ਲਾਕਡਾਊਨ ਹੈ। ਲੋਕ ਘਰਾਂ 'ਚ ਬੈਠੇ ਹਨ। ਅਜਿਹੇ 'ਚ ਲੋਕਾਂ ਲਈ ਨੈਟਫਿਲਕਸ ਨੇ ਇਸ ਹਫ਼ਤੇ ਇਕ ਤੋਹਫ਼ਾ ਦਿੱਤਾ ਹੈ। ਨੈਟਫਿਲਕਸ ਦੀ ਵਰਲਡ ਵਾਈਡ ਫੈਮਜ਼ ਵੈੱਬ ਸੀਰੀਜ਼ 'ਮਨੀ ਹਾਈਸਟ' ਨੂੰ ਰਿਲੀਜ਼ ਕੀਤਾ। 3 ਅਪ੍ਰੈਲ ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ਦਾ ਜਲਵਾ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵੇਖ ਰਹੇ ਹਨ ਤੇ ਵੇਖੇ ਜਾਣ ਵਾਲੇ ਮਾਮਲੇ 'ਚ ਫਿਲਹਾਲ ਇਹ ਨੰਬਰ ਵਨ 'ਤੇ ਹੈ। ਜੇਕਰ ਤੁਸੀਂ ਵੀ ਘਰ 'ਚ ਬੈਠ ਕੇ ਕੁਝ ਸ਼ਾਨਦਾਰ ਦੇਖਣਾ ਚਾਹੁੰਦੇ ਹੋ ਤਾਂ ਨੈਟਫਿਲਕਸ ਦੀ ਟਾਪ- 10 ਤੋਂ ਬਿਹਤਰ ਕੀ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸ ਸਮੇਂ ਨੈਟਫਿਲਕਸ 'ਤੇ 10 ਅਜਿਹੀਆਂ ਫ਼ਿਲਮਾਂ ਤੇ ਸੀਰੀਜ਼ ਬਾਰੇ ਜਿੰਨਾਂ ਬਹੁਤ ਦੇਖਿਆ ਜਾ ਰਿਹਾ ਹੈ।

ਮਨੀ ਹਾਈਸਟ ਟਾਪ 'ਤੇ


ਸਪੇਨਿਸ਼ ਵੈੱਬ ਸੀਰੀਜ਼ 'ਮਨੀ ਹਾਈਸਟ' ਦਾ ਚੌਥਾ ਸੀਜ਼ਨ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ ਦੀ ਫੈਨ ਫੋਲਵਿੰਗ ਇੰਡੀਆ 'ਚ ਜ਼ਬਰਦਸਤ ਹੈ। ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਇਹ ਭਾਰਤ 'ਚ ਵੇਖੇ ਜਾਣ ਵਾਲੇ ਮਾਮਲੇ 'ਚ ਨੰਬਰ ਵਨ ਹੈ। ਦੂਜੇ ਨੰਬਰ 'ਤੇ ਇਮਤਿਆਜ਼ ਅਲੀ ਦੀ ਵੈੱਬ ਸੀਰੀਜ਼ 'ਸ਼ੀ' ਹੈ। ਇਸ ਡਾਰਕ ਕ੍ਰਾਈਮ ਥ੍ਰਿਲਰ ਸੀਰੀਜ਼ ਨੂੰ ਰਿਲੀਜ਼ ਹੋਏ ਲੰਬਾ ਸਮਾਂ ਹੋ ਗਿਆ ਹੈ ਫਿਰ ਵੀ ਦਰਸ਼ਕ ਮਿਲ ਰਹੇ ਹਨ। ਤੀਜੇ ਨੰਬਰ 'ਤੇ 'ਮਨੀ ਹਾਈਸਟ ਫੀਨੋਮਿਨਾ' ਹੈ। ਚੌਥੇ 'ਤੇ ਸਾਲ 2017 'ਚ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ' ਸਪਾਈਨਰ ਐਲੀਮੇਟ ਕਿਲ ਹੈ'।

ਟਾਪ-10 'ਚ ਗਿਲਟੀ ਬਰਕਰਾਰ

ਕਿਯਾਰਾ ਆਡਵਾਡੀ ਨੇ ਇਸ ਸਾਲ ਦੀ ਸ਼ੁਰੂਆਤ ਨੈਟਫਿਲਕਸ ਜੀ ਫ਼ਿਲਮ 'ਗਿਲਟੀ' ਨਾਲ। ਇਹ ਫਿਲਮ ਲੰਬੇ ਸਮੇਂ ਤੋਂ ਨੈਟਫਿਲਕਸ ਟਾਪ-10 'ਚ ਸ਼ਾਮਲ ਹੈ। ਫਿਲਹਾਲ, ਇਹ 9ਵੇਂ ਨੰਬਰ 'ਤੇ ਮੌਜੂਦ ਹੈ। ਇਸ ਦੇ ਇਲਾਵਾ ਫਿਫਟੀ ਸ਼ੋਡਸ ਫ੍ਰੀਡ ਤੇ ਐਡੀਕੇਟੇਡ ਵਰਗੀ ਸੀਰੀਜ਼ ਬਰਕਰਾਰ ਹੈ। ਟਾਪ-10 ਦੀ ਸੂਚੀ 'ਚ ਇਕ ਸਾਊਥ ਇੰਡੀਅਨ ਫ਼ਿਲਮ ਵੀ ਹੈ।

Netflix Top 10-


* Money Hiest

* She

* Money Hiest: The Phenomenon

* Sinper: Ulimate Kill

* Friends

* Kannum Kannum Kollaiyadithaal

* Addicted

* Guilty

* Fifty Shades Freed

Posted By: Rajnish Kaur