v> ਅਜੇ ਦੇਵਗਨ ਤੇ ਕਾਜੋਲ ਦੀ ਜੋੜੀ ਹਿੰਦੀ ਸਿਨੇਮਾ ਦੀਆਂ ਸਭ ਤੋਂ ਖ਼ੂਬਸੂਰਤ ਜੋੜੀਆਂ 'ਚ ਸ਼ੁਮਾਰ ਹੈ। ਸੋਵਾਰ ਨੂੰ ਦੋਵਾਂ ਦੇ ਵਿਆਹ ਦੀ 12ਵੀਂ ਵਰ੍ਹੇਗੰਢ ਸੀ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਦੋਵਾਂ ਦੇ ਰਿਸ਼ਤੇ 'ਚ ਉਸੇ ਤਰ੍ਹਾਂ ਦੀ ਮਿਠਾਸ ਬਣੀ ਹੋਈ ਹੈ। ਮੰਗਲਵਾਰ ਨੂੰ ਸਵੇਰੇ ਕਾਜੋਲ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਪੌੜੀਆਂ 'ਤੇ ਬੈਠੀ ਹੱਸ ਰਹੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਜੋ ਲਿਖਿਆ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਚਾਹੁੰਦੀ ਸੀ ਕਿ ਉਨ੍ਹਾਂ ਦੇ ਪਤੀ ਅਜੇ ਉਨ੍ਹਾਂ ਨਾਲ ਆ ਕੇ ਸੈਲਫੀ ਲੈਣ। ਆਖਿਰ ਅਜੇ ਨੇ ਉਨ੍ਹਾਂ ਦੀ ਇਕ ਖ਼ੂਬਸੂਰਤ ਤਸਵੀਰ ਲੈ ਹੀ ਲਈ। ਅਜੇ ਤੇ ਕਾਜੋਲ ਦਾ ਵਿਆਹ 24 ਫਰਵਰੀ 1999 ਨੂੰ ਹੋਇਆ ਸੀ।

Posted By: Rajnish Kaur