ਜੇਐੱਨਐੱਨ, ਨਵੀਂ ਦਿੱਲੀ : 'ਦਿਲ ਤੋ ਹੈਪੀ ਹੈ ਜੀ' ਸੀਰੀਅਲ ਦੀ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਵੇਰੇ ਆਤਮਹੱਤਿਆ ਕਰ ਲਈ। ਇਹ ਸ਼ੋਅ ਸਟਾਰ ਪਲੱਸ 'ਤੇ ਆਉਂਦਾ ਸੀ। TellyChakkar ਦੀ ਰਿਪੋਰਟ ਅਨੁਸਾਰ ਸੇਜਲ ਸ਼ਰਮਾ ਨੂੰ ਐਕਟਿੰਗ ਤੇ ਡਾਂਸ ਪਸੰਦ ਸੀ ਤੇ ਉਹ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ।

ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਕਦਮ ਨਿੱਜੀ ਜੀਵਨ ਕਾਰਨ ਉਠਾਇਆ ਹੈ ਤੇ ਉਨ੍ਹਾਂ ਦੇ ਪ੍ਰੋਫੈਸ਼ਨਲ ਲਾਈਫ 'ਚ ਸਭ ਵਧੀਆ ਚੱਲ ਰਿਹਾ ਸੀ। ਹਾਲਾਂਕਿ ਅਜੇ ਤਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਹੈ।

ਦਿਲ ਤੋ ਹੈਪੀ ਹੈ ਜੀ ਸੀਰੀਅਲ 'ਚ ਸੇਜਲ ਸਿੰਮੀ ਖੋਸਲਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ, ਇਸ 'ਚ ਉਹ ਮੁੱਖ ਅਭਿਨੇਤਾ ਅੰਸ਼ ਬਾਗਰੀ ਉਰਫ ਰੌਕੀ ਦੀ ਭੈਣ ਬਣੀ ਸੀ। 'ਦਿਲ ਤੋ ਹੈਪੀ ਹੈ ਜੀ' ਸੀਰੀਅਲ ਸੇਜਲ ਸ਼ਰਮਾ ਦਾ ਪਹਿਲਾ ਸ਼ੋਅ ਸੀ ਤੇ ਉਹ ਇਸ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਸੀ। ਸੇਜਲ ਉਦੈਪੁਰ ਤੋਂ ਸੀ ਤੇ ਸੇਜਲ ਹਮੇਸ਼ਾ ਤੋਂ ਇਕ ਅਦਾਕਾਰਾ ਬਣਨਾ ਚਾਹੁੰਦੀ ਸੀ ਤੇ ਉਸ ਨੂੰ ਡਾਂਸ ਕਰਨਾ ਵੀ ਪਸੰਦ ਸੀ। ਉਹ 2017 'ਚ ਮੁੰਬਈ ਆਈ ਤੇ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ।

ਆਪਣੀ ਜਰਨੀ ਬਾਰੇ ਇਕ ਚੈਟ ਦੌਰਾਨ ਸੇਜਲ ਨੇ ਟੈਲੀਚੱਕਰ ਨੂੰ ਦੱਸਿਆ ਸੀ ਕਿ ਐਕਟਿੰਗ ਕਰਨ ਦੇ ਉਨ੍ਹਾਂ ਦੇ ਫੈਸਲੇ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਮਝਾਉਣਾ ਉਨ੍ਹਾਂ ਲਈ ਬੇਹੱਦ ਮੁਸ਼ਕਿਲ ਸੀ। ਇਸ ਦੇ ਇਲਾਵਾ ਉਹ ਇੰਡੀਪੈਡਿੰਟ ਹੋਣਾ ਚਾਹੁੰਦੀ ਸੀ ਤੇ ਉਨ੍ਹਾਂ ਨੇ ਕਦੇ ਵੀ ਆਪਣੇ ਮਾਤਾ ਪਿਤਾ ਤੋਂ ਆਰਥਿਕ ਮਦਦ ਨਹੀਂ ਲਈ। ਆਪਣੇ ਪਹਿਲੇ ਵੱਡੇ ਬ੍ਰੇਕ ਬਾਰੇ ਗੱਲ ਕਰਦੇ ਹੋਏ ਸੇਜਲ ਨੇ ਕਿਹਾ ਸੀ ਕਿ ਇਹ ਮੇਰਾ ਪਹਿਲਾ ਟੀਵੀ ਸ਼ੋਅ ਹੈ। 'ਮੈਂ ਦਿਲ ਤੋ ਹੈਪੀ ਹੈ ਜੀ' ਦਾ ਹਿੱਸਾ ਬਣ ਕੇ ਖੁਸ਼ ਹਾਂ। ਬਚਪਨ ਤੋਂ ਮੈਂ ਇਕ ਅਦਾਕਾਰ ਬਣਨ ਦੀ ਕਾਮਨਾ ਕੀਤੀ ਹੈ ਤੇ ਆਖਿਰਕਾਰ ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ। ਮੈਂ ਟੈਲੀਵਿਜ਼ਨ ਦੀ ਇਕ ਸ਼ੌਕੀਨ ਦਰਸ਼ਕ ਹਾਂ ਤੇ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਹੁਣ ਇਸ ਇੰਡਸਟਰੀ ਦਾ ਹਿੱਸਾ ਹਾਂ। ਐਕਟਿੰਗ ਦੇ ਨਾਲ-ਨਾਲ ਮੈਨੂੰ ਡਾਂਸਿੰਗ ਬਹੁਤ ਪਸੰਦ ਹੈ। ਮੇਰਾ ਕਿਰਦਾਰ ਕਾਫੀ ਦਿਲਚਸਪ ਹੈ ਤੇ ਇਹ ਸ਼ੋਅ ਇਕ ਵੱਡਾ ਟਵਿਸਟ ਲਿਆਏਗਾ।

Posted By: Sunil Thapa