ਜੇਐੱਨਐੱਨ, ਨਵੀਂ ਦਿੱਲੀ : ਬੱਚਨ ਪਰਿਵਾਰ, ਰੇਖਾ ਅਤੇ ਅਨੁਪਮ ਖੇਰ ਦੇ ਘਰ ਦਸਤਕ ਦੇਣ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਫ਼ਰਹਾਨ ਅਖ਼ਤਰ ਦੇ ਘਰ ਵੀ ਪਹੁੰਚ ਚੁੱਕਾ ਹੈ। ਫ਼ਰਹਾਨ ਅਖ਼ਤਰ ਦਾ ਘਰ ਰੇਖਾ ਦੇ ਘਰ ਦੇ ਬਿਲਕੁੱਲ ਨੇੜੇ ਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਰਹਾਨ ਦਾ ਸਿਕਿਓਰਿਟੀ ਗਾਰਡ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਬੰਗਲੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਹਾਲੇ ਤਕ ਫ਼ਰਹਾਨ ਅਖ਼ਤਰ ਜਾਂ ਜਾਵੇਦ ਅਖ਼ਤਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦਿੱਗਜ ਐਕਟਰੈੱਸ ਰੇਖਾ ਹੁਣ ਕੁਆਰੰਟਾਈਨ 'ਚ ਹੈ। ਰੇਖਾ ਨੂੰ ਉਨ੍ਹਾਂ ਦੇ ਬੰਗਲੇ 'ਚ 3 ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ ਹੈ। ਦਰਅਸਲ, ਰੇਖਾ ਦੇ ਬੰਗਲੇ 'ਚ ਇਕ ਸਿਕਿਓਰਿਟੀ ਗਾਰਡ ਅਤੇ ਦੋ ਡੋਮੈਸਟਿਕ ਹੈਲਪ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਬੰਗਲਾ ਸੀਲ ਕੀਤਾ ਗਿਆ ਹੈ। ਹਾਲਾਂਕਿ, ਰੇਖਾ ਨੇ ਆਪਣੇ ਘਰ ਨੂੰ ਸੈਨੇਟਾਈਜ਼ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ।

Posted By: Ramanjit Kaur