ਨਵੀਂ ਦਿੱਲੀ : ਅਗਸਤ 'ਚ ਦਸਤਕ ਦੇਣ ਵਾਲੀ ਫ਼ਿਲਮਾਂ 'ਚ ਇਕ ਨਾਂ ਖਾਨਦਾਨੀ ਸ਼ਫਾਖਾਨਾ ਦਾ ਵੀ ਹੈ ਜਿਸ ਦਾ ਹਾਲ ਹੀ 'ਚ ਦੂਸਰਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। `ਇਸੇ ਬਾਤ ਤੋਂ ਕਰੇ' ਨਾਂ ਤੇਂ ਰਿਲੀਜ਼ ਕੀਤਾ ਗਿਆ ਹੈ। ਸੋਨਾਕਸ਼ੀ ਸਿਨਾ ਆਪਣੇ ਅੰਕਲ ਦਾ ਇਕ ਸੈਕਸ ਕਲੀਨਿਕ ਨੂੰ ਚਲਾ ਰਹੀ ਹੈ ਪਰ ਉਨ੍ਹਾਂ ਨੂੰ ਇਸ ਦੌਰਾਨ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੋਨਾਕਸ਼ੀ ਸਿਨਾ ਦੀ ਅਗਲੀ ਫ਼ਿਲਮ ਦਾ ਦੂਸਰਾ ਟ੍ਰੇਲਰ ਹਾਲ ਹੀ 'ਚ ਮੇਕਰਸ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਸ ਟ੍ਰੇਲਰ ਦੁਆਰਾ ਖ਼ਾਸ ਤੌਰ 'ਤੇ ਸੋਨਾਕਸ਼ੀ ਸਿਨਾ ਨੂੰ ਆਉਣ ਵਾਲੀ ਪਰੇਸ਼ਾਨੀ ਬਾਰੇ ਦੱਸਿਆ ਗਿਆ ਹੈ।

ਇਸ ਟ੍ਰੇਲਰ 'ਚ ਅਰੁਣ ਸ਼ਰਮਾ, ਰੈਪਰ ਬਾਦਸ਼ਾਹ ਆਦਿ ਨੂੰ ਦੇਖਿਆ ਜਾ ਸਕਦਾ ਹੈ। ਇਸ ਫ਼ਿਲਮ ਨੂੰ ਡਾਇਰੈਕਟ ਦਾਸਗੁਪਤ ਨੇ ਕੀਤਾ ਹੈ। ਸੋਨਾਕਸ਼ੀ ਸਿਨਾ ਦੀ ਗੱਲ ਕਰੀਏ ਤਾਂ ਉਹ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਅਕਸ਼ੈ ਕੁਮਾਰ ਸਟਾਰ ਫ਼ਿਲਮ ਮਿਸ਼ਨ ਮੰਗਲ 'ਚ ਵੀ ਨਜ਼ਰ ਆਉਣਗੇ।

ਤੁਹਾਨੂੰ ਦੱਸ ਦਈਏ ਕਿ ਸੋਨਾਕਸ਼ੀ ਸਿਨਾ ਖੁਸ਼ ਹੈ ਕਿ ਉਨ੍ਹਾਂ ਨੂੰ ਖਾਨਦਾਨੀ ਸ਼ਫਾਖਾਨਾ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ ਪਰ ਸ਼ੁਰੂਆਤ 'ਚ ਉਹ ਝਿਜਕ ਰਹੀ ਸੀ ਪਰ ਪੂਰੀ ਸਕਰਿਪਟ ਜਾਨਣ ਦੇ ਬਾਅਦ ਆਰਾਮਦਾਇਕ ਹੋ ਗਈ ਤੇ ਨਾਲ ਹੀ ਡਾਇਰੈਕਟਰ ਨੇ ਸਕਰਿਪਟ ਨੇਰੇਸ਼ਨ ਨੂੰ ਯਾਦ ਕਰਾਉਂਦੇ ਹੋਏ ਸੋਨਾਕਸ਼ੀ ਨੇ ਦੱਸਿਆ ਕਿ ਇਹ ਫ਼ਿਲਮ ਬਬਿਤਾ ਬੇਦੀ ਦੇ ਬਾਰੇ 'ਚ ਹੈ, ਜੋ ਇਕ ਸੈਕਸ ਕਲੀਨਿਕ ਚਲਾਉਂਦੀ ਹੈ। ਸੋਨਾਕਸ਼ੀ ਦਾ ਕਹਿਣਾ ਹੈ ਕਿ ਫ਼ਿਲਮ ਸਾਈਨ ਕਰਦੇ ਸਮੇਂ ਮੈਂ ਧਿਆਨ ਰੱਖਦੀ ਹਾਂ ਕਿ ਇਹ ਫ਼ਿਲਮ ਮੈਂ ਆਪਣੇ ਪਰਿਵਾਰ 'ਚ ਬੈਠ ਕੇ ਦੇਖ ਸਕਦੀ ਹਾਂ ਜਾਂ ਨਹੀਂ?

Posted By: Sarabjeet Kaur