ਮੁੰਬਈ- 2015 'ਚ ਆਈ ਫਿਲਮ 'ਹੀਰੋ' ਵਿਚ ਆਖ਼ਰੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਏ ਅਦਾਕਾਰ ਸੂਰਜ ਪੰਚੋਲੀ ਆਪਣੀ ਅਗਲੀ ਫਿਲਮ 'ਸੈਟੇਲਾਈਟ ਸ਼ੰਕਰ' ਨਾਲ ਤਿਆਰ ਹਨ। ਇਹ ਫਿਲਮ ਪੰਜ ਜੁਲਾਈ ਨੂੰ ਰਿਲੀਜ਼ ਹੋਵੇਗੀ। ਅਦਾਕਾਰ ਆਦਿੱਤਿਆ ਪੰਚੋਲੀ ਤੇ ਅਦਾਕਾਰਾ ਜ਼ਰੀਨਾ ਵਹਾਬ ਦੇ ਬੇਟੇ ਸੂਰਜ ਨੇ ਮੰਗਲਵਾਰ ਨੂੰ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਪੋਸਟਰ 'ਚ ਇਕ ਬੈਗ ਨਜ਼ਰ ਆ ਰਿਹਾ ਹੈ, ਜਿਸ 'ਚ ਕਈ ਬੈਜ ਲੱਗੇ ਹੋਏ ਹਨ।

ਸੂਰਜ ਨੇ ਫੋਟੋ ਨਾਲ ਕੈਪਸ਼ਨ ਲਿਖੀ, 'ਇਕ ਯਾਦਗਾਰ ਯਾਤਰਾ ਦੀ ਇਹ ਝਲਕ ਹੈ। 'ਸੈਟੇਲਾਈਟ ਸ਼ੰਕਰ' 5 ਜੁਲਾਈ 2019 ਨੂੰ ਰਿਲੀਜ਼ ਹੋ ਰਹੀ ਹੈ।' ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ ਕਿ 'ਟੀਮ ਨਾਲ ਕੰਮ ਕਰਨਾ ਇਕ ਚੰਗਾ ਅਨੁਭਵ ਸੀ। ਹੁਣ ਮੇਰਾ ਧਿਆਨ ਅਗਲੇ ਪ੍ਰੋਜੈਕਟ 'ਤੇ ਹੈ।'