ਨਵੀਂ ਦਿੱਲੀ, ਜੇਐੱਨਐੱਨ : ਪੰਜਾਬੀ ਸਿੰਗਰ ਤੇ ਬਿਗ ਬੌਸ 14 ਫੇਮ ਸਾਰਾ ਗੁਰਪਾਲ ਦੇ ਪਤੀ ਤੁਸ਼ਾਰ ਕੁਮਾਰ ਦੇ ਸੁਰ ਹੁਣ ਥੋੜ੍ਹੇ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਸਾਰਾ ਹਾਲ ਹੀ 'ਚ 'ਬਿਗ ਬੌਸ 14' 'ਚੋਂ 1vict ਹੋ ਗਈ ਹੈ। ਸਾਰਾ ਜਦੋਂ 'ਬਿਗ ਬੌਸ' 'ਚ ਗਈ ਸੀ ਉਦੋਂ ਅਚਾਨਕ ਉਨ੍ਹਾਂ ਦੇ ਪਤੀ ਤੁਸ਼ਾਰ ਕੁਮਾਰ ਸਾਰਿਆਂ ਸਾਹਮਣੇ ਆਏ ਸਨ ਤੇ ਉਨ੍ਹਾਂ ਨੇ ਸਾਰਾ 'ਤੇ ਕੁਝ ਦੋਸ਼ ਲਾਏ ਸਨ। ਤੁਸ਼ਾਰ ਦਾ ਕਹਿਣਾ ਸੀ ਕਿ ਸਾਰਾ ਆਪਣੇ ਰਿਸ਼ਤੇ ਨੂੰ ਲੈ ਕੇ ਦੁਨੀਆ ਨਾਲ ਝੂਠ ਬੋਲ ਰਹੀ ਹੈ, ਜੇਕਰ ਉਨ੍ਹਾਂ ਨੂੰ 'ਬਿਗ ਬੌਸ' ਦੇ ਘਰ 'ਚ ਜਾਣ ਦਾ ਮੌਕਾ ਮਿਲਿਆ ਹੈ ਤਾਂ ਉਹ ਸਾਰਾ ਦੀ ਸੱਚਾਈ ਨੂੰ ਸਾਰਿਆਂ ਸਾਹਮਣੇ ਲੈ ਕੇ ਆਵੇ।

ਇਨ੍ਹਾਂ ਹੀ ਨਹੀਂ ਤੁਸ਼ਾਰ ਨੇ ਕਿਹਾ ਸੀ ਕਿ ਸਾਰਾ ਨੇ ਉਨ੍ਹਾਂ ਨਾਲ ਵਿਆਹ ਸਿਰਫ਼ ਯੂਐੱਸ ਦੀ ਸਿਟੀਜ਼ਨਸ਼ੀਪ ਪਾਉਣ ਲਈ ਕੀਤਾ ਸੀ ਪਰ ਸਾਰਾ ਦੇ ਬਾਹਰ ਆਉਣ ਤੋਂ ਬਾਅਦ ਹੁਣ ਤੁਸ਼ਾਰ ਦੇ ਬੋਲ ਥੋੜੇ ਬਦਲ ਗਏ ਹਨ। ਹੁਣ ਤੁਸ਼ਾਰ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੀ ਲਾਈਫ 'ਚ ਮੂਵ ਆਨ ਕਰ ਚੁੱਕੇ ਹਨ ਹੁਣ ਉਹ ਆਪਣੇ ਕੰਮ 'ਤੇ ਫੋਕਸ ਕਰ ਰਹੇ ਹਨ।

Spotboy ਨੂੰ ਦਿੱਤੇ ਇੰਟਰਵਿਊ 'ਚ ਤੁਸ਼ਾਰ ਨੇ ਕਿਹਾ, 'ਅਸੀਂ ਅੱਗੇ ਵੱਧ ਚੁੱਕੇ ਹਾਂ, ਹੁਣ ਅਸੀਂ ਉਨ੍ਹਾਂ ਸਾਰੀਆਂ ਚੀਜਾਂ ਬਾਰੇ ਨਹੀਂ ਸੋਚਦੇ। ਸਾਡੇ ਲਈ ਹੁਣ ਇਹ ਖ਼ਤਮ ਹੋ ਚੁੱਕਾ ਹੈ ਹੁਣ ਅਸੀਂ ਦੋਵੇਂ ਆਪਣੇ ਕੰਮ 'ਤੇ ਫੋਕਸ ਕਰਨਾ ਚਾਹੁੰਦੇ ਹਾਂ। ਮੈਂ ਵਾਪਸ ਨਹੀਂ ਜਾਣਾ ਚਾਹੁੰਦਾ।' ਜਦੋਂ ਤੁਸ਼ਾਰ ਤੋਂ ਪੁੱਛਿਆ ਗਿਆ ਕਿ ਦੋਵਾਂ 'ਚ ਕੀ ਗ਼ਲਤ ਹੋਇਆ ਸੀ ਤਾਂ ਉਨ੍ਹਾਂ ਨੇ ਕਿਹਾ 'ਕੁਝ ਵੀ ਗਲਤ ਨਹੀਂ ਹੋਇਆ ਸੀ, ਇਹ ਫ਼ੈਸਲਾ ਅਸੀਂ ਦੋਵਾਂ ਨੇ ਆਪਸੀ ਸਹਿਮਤੀ ਨਾਲ ਲਿਆ ਸੀ ਤੇ ਅਸੀਂ ਆਪਣੇ ਫ਼ੈਸਲੇ ਤੋਂ ਖ਼ੁਸ਼ ਹਾਂ। ਉਹ ਆਪਣੀ ਲਾਈਫ 'ਚ ਚੰਗਾ ਕਰ ਰਹੀ ਹੈ ਤੇ ਵੀ ਇਹੀ ਕਰਨਾ ਚਾਹੀਦਾ ਹੈ। ਫਿਲਹਾਲ ਸਿਰਫ ਆਪਣੇ ਕੰਮ 'ਤੇ ਫੋਕਸ ਕਰ ਰਿਹਾ ਹਾਂ। ਮੈਂ ਬਸ ਸਭ ਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਗ਼ਲਤੀ ਨਹੀਂ ਹੈ, ਨਹੀਂ ਤਾਂ ਕੋਈ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।'

ਸਾਰਾ ਨੇ ਰਿਸ਼ਤੇ ਨੂੰ ਦੱਸਿਆ Abusive


ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦੇ ਹੋਏ ਸਾਰਾ ਨੇ ਕਿਹਾ - 'ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਲਗਪਗ ਚਾਰ ਤੋਂ ਪੰਜ ਸਾਲ ਹੋਏ ਗਏ ਹਨ। ਮੌਜੂਦਾ ਸਮੇਂ 'ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲਗਦਾ ਹੈ ਕਿ ਹਰੇਕ ਲੜਕੀ ਨੂੰ ਮੂਵ ਆਨ ਕਰਨ ਦਾ ਹੱਕ ਹੈ। ਅਜਿਹੀ ਚੀਜ਼ ਜਿਹੜੀ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੀ? ਜਿਸ ਸਮੇਂ 'ਬਿਗ ਬੌਸ' ਸ਼ੁਰੂ ਹੋਇਆ ਉਨ੍ਹਾਂ ਨੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਉਹ ਮੇਰੀ ਲਈ ਮਹੱਤਵਪੂਰਨ ਹੁੰਦਾ ਤਾਂ ਮੇਰੀ ਲਾਈਫ 'ਚ ਹੁੰਦਾ।'

Posted By: Rajnish Kaur