ਜੇਐੱਨਐੱਨ, ਨਵੀਂ ਦਿੱਲੀ : ਹਰਿਆਣਾ 'ਚ ਬਤੌਰ ਸਟੇਜ ਡਾਂਸਰ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਸਪਨਾ ਚੌਧਰੀ (Sapna Choudhary) ਅੱਜ ਠੁਮਕਿਆਂ ਤੇ ਡਾਂਸ ਦੀ ਬਦੌਲਤ ਪੂਰੇ ਦੇਸ਼ 'ਚ ਆਪਣੀ ਪਛਾਣ ਬਣਾ ਚੁੱਕੀ ਹੈ। ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਲੱਖਾਂ ਦਿਲਾਂ ਦੀ ਧੜਕਨ ਹੈ। ਅਦਾਕਾਰਾ ਵੱਲੋਂ ਝਲਕ ਪਾਉਣ ਲਈ ਲੱਖਾਂ ਲੋਕਾਂ ਦਾ ਹੁਜ਼ੂਮ ਉਮੜ ਪੈਂਦਾ ਹੈ। ਹੁਣ ਸਪਨਾ ਕਿਸੇ ਇੰਡ੍ਰੋਕਸ਼ਨ ਦੀ ਮੋਹਤਾਜ ਨਹੀਂ ਹੈ ਉਨ੍ਹਾਂ ਦਾ ਬੱਸ ਨਾਂ ਹੀ ਕਾਫੀ ਹੈ।

ਸਪਨਾ ਦਾ ਵਿਆਹ ਹੋ ਗਿਆ ਹੈ ਤੇ ਉਸ ਤੋਂ ਵੀ ਜ਼ਿਆਦਾ ਹੈਰਾਨੀ ਉਦੋਂ ਹੋਈ ਜਦੋਂ ਵਿਆਹ ਦੀ ਖ਼ਬਰ ਸਾਹਮਣੇ ਆਉਣ ਤੋਂ ਕੁਝ ਮਹੀਨੇ ਬਾਅਦ ਸਪਨਾ ਦੇ ਮਾਂ ਬਣਨ ਦੀ ਵੀ ਖ਼ਬਰ ਆ ਗਈ। ਸਪਨਾ ਨੇ ਜਨਵਰੀ 'ਚ ਵੀਰਾ ਸਾਹੂ ਨਾਲ ਵਿਆਹ ਕੀਤਾ ਸੀ ਤੇ ਅਕਤੂਬਰ 'ਚ ਉਹ ਮਾਂ ਬਣ ਗਈ। ਸਪਨਾ ਦਾ ਮੁੰਡਾ 9 ਮਹੀਨਿਆਂ ਦਾ ਹੋ ਗਿਆ ਹੈ ਪਰ ਹੁਣ ਤਕ ਨਾ ਕਿਸੇ ਨੇ ਉਨ੍ਹਾਂ ਦੇ ਮੁੰਡੇ ਦਾ ਚਿਹਰਾ ਦੇਖਿਆ ਹੈ ਤੇ ਨਾ ਕਿਸੇ ਨੂੰ ਉਨ੍ਹਾਂ ਦੇ ਬੇਟੇ ਦਾ ਨਾਂ ਪਤਾ ਹੈ। ਸਪਨਾ ਦੇ ਮੁੰਡੇ ਦੀ ਝਲਕ ਦੇਖਣ ਲਈ ਹਰ ਕੋਈ ਬੇਤਾਬ ਹੈ। ਹੁਣ ਅਦਾਕਾਰਾ ਉਸ ਦਾ ਚਿਹਰਾ ਕਦੋਂ ਦਿਖਾਏਗੀ ਤੇ ਕਦੋਂ ਨਾਂ ਦੱਸੇਗੀ ਇਸ ਬਾਰੇ 'ਚ ਖ਼ੁਦ ਸਪਨਾ ਨੇ ਦੱਸਿਆ ਹੈ। ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦਿਆਂ ਸਪਨਾ ਨੇ ਕਿਹਾ, 'ਮੇਰਾ ਮੁੰਡਾ ਬਿਲਕੁਲ ਪਰੇਸ਼ਾਨ ਨਹੀਂ ਕਰਦਾ ਹੈ ਉਹ ਮੈਨੂੰ ਸ਼ਾਂਤੀ ਨਾਲ ਕੰਮ ਕਰਨ ਦਿੰਦਾ ਹੈ। ਮੈਂ ਜਦੋਂ ਕੰਮ ਤੋਂ ਬਾਹਰ ਜਾਂਦੀ ਹਾਂ ਤਾਂ ਰੌਲਾ ਨਹੀਂ ਪਾਉਂਦਾ ਹੈ ਇਹ ਗੱਲ ਮੈਨੂੰ ਬਹੁਤ ਸੁਕੂਨ ਦਿੰਦੀ ਹੈ। ਮੇਰਾ ਬੇਟਾ ਇਕ ਅਜਿਹੇ ਘਰ 'ਚ ਪੈਦਾ ਹੋਇਆ ਹੈ ਜਿੱਥੇ ਉਸ ਦੇ ਮਾਂ-ਪਿਓ ਇੰਡਸਟਰੀ ਨਾਲ ਤਾਲੁੱਕ ਰੱਖਦੇ ਹਨ ਪਰ ਮੈਂ ਉਸ ਨੂੰ ਸਪਾਟ ਫ੍ਰੀ ਲਾਈਫ ਦੇਣਾ ਚਾਹੁੰਦੀ ਹਾਂ। ਅਕਤੂਬਰ 'ਚ ਉਹ ਇਕ ਸਾਲ ਦਾ ਹੋ ਜਾਵੇਗਾ ਤੇ ਸ਼ਾਇਦ ਉਦੋਂ ਮੈਂ ਉਸ ਦੀ ਫੋਟੋ ਪੋਸਟ ਕਰਾਂ ਤੇ ਲੋਕਾਂ ਨੂੰ ਉਸ ਦਾ ਨਾਂ ਦੱਸਾਂ। ਪਰ ਉਦੋਂ ਮੈਂ ਉਸ ਨੂੰ ਸਾਰੀ ਚੀਜ਼ਾਂ ਤੋਂ ਦੂਰ ਰੱਖ ਰਹੀ ਹਾਂ।'

Posted By: Amita Verma