ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਜੈ ਦੱਤ ਮੁੰਬਈ 'ਚ Lung Cancer ਦਾ ਇਲਾਜ ਕਰਵਾ ਰਹੇ ਹਨ। ਸੰਜੈ ਦੱਤ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਕੀਮੋਥੈਰੇਪੀ ਦਾ ਪਹਿਲਾ ਪੜਾਅ ਪੂਰਾ ਕਰ ਚੁੱਕੇ ਹਨ। ਕੈਂਸਰ ਦੇ ਇਲਾਜ ਦੌਰਾਨ ਸੰਜੈ ਦੱਤ ਮੰਗਲਵਾਰ ਸ਼ਾਮ ਅਚਾਨਕ ਦੁਬਈ ਪਹੁੰਚ ਗਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮਾਨਿਆ ਦੱਤ ਵੀ ਪਹੁੰਚ ਗਈ ਹੈ।

ਉਹ ਆਪਣੇ ਦੋਵੇਂ ਬੱਚਿਆਂ ਨੂੰ ਮਿਲਣ ਦੁਬਈ ਪਹੁੰਚੇ ਹਨ। ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਸੰਜੈ ਦੱਤ ਦੀ ਆਪਣੇ ਬੱਚਿਆਂ ਨਾਲ ਮਿਲਣ ਦੀ ਇੱਛਾ ਹੋਈ, ਇਸਲਈ ਉਹ ਉਨ੍ਹਾਂ ਤੋਂ ਮੁੰਬਈ ਤੋਂ ਦੁਬਈ ਪਹੁੰਚ ਗਏ। ਮੀਡੀਆ ਰਿਪੋਰਟਸ ਮੁਤਾਬਿਕ ਸੰਜੈ ਦੱਤ ਜਾਂ 10 ਦਿਨਾਂ 'ਚ ਵਾਪਸ ਮੁੰਬਈ ਵਾਪਸ ਪਰਤ ਸਕਦੇ ਹਨ।

ਸੰਜੈ ਦੱਤ ਦੀ ਪਤਨੀ ਮਾਨਿਆ ਦੱਤ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫਿਲਮ ਇਮਤਿਹਾਨ ਦੇ ਗਾਣੇ 'ਰੁੱਕ ਜਾਣਾ ਨਹੀਂ ਤੂੰ ਕਹਿ ਹਾਰ ਕੇ' ਦੀ ਕੁਝ ਲਾਈਨਾਂ ਲਿਖੀਆਂ ਹਨ। ਉਨ੍ਹਾਂ ਲਿਖਿਆ, 'ਅਸੀਂ ਆਪਣੀ ਜ਼ਿੰਦਗੀ ਦੇ ਬੈਸਟ ਦਿਨਾਂ ਨੂੰ ਵਾਪਸ ਲਿਆਉਣ ਲਈ ਬੁਰੇ ਦਿਨਾਂ ਤੋਂ ਲੜਨਾ ਹੋਵੇਗਾ। ਕਦੇ ਹਾਰਨਾ ਮਤ।'

ਸੰਜੈ ਦੱਤ ਦੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਦਕਿ ਕਈ ਫਿਲਮਾਂ ਦੀ ਸ਼ੂਟਿੰਗ ਅਜੇ ਪੂਰੀ ਨਹੀਂ ਹੋਈ ਹੈ। ਭੁਜ: ਦ ਪ੍ਰਾਈਡ ਆਫ ਇੰਡੀਆ ਤੇ ਤੋਰਬਾਜ਼ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਉੱਥੇ ਸ਼ਮਸ਼ੇਰਾ, ਪ੍ਰਿਥਵੀਰਾਜ ਤੇ KGF2 ਸ਼ੂਟਿੰਗ ਅਜੇ ਬਾਕੀ ਹੈ।

Posted By: Amita Verma