ਜੇਐੱਨਐੱਨ, ਮੁੰਬਈ : ਸ਼ਾਹਰੁਖ ਖ਼ਾਨ ਦੀ ਫਿਲਮ 'ਕੁਛ ਕੁਛ ਹੋਤਾ ਹੈ' 'ਚ ਅੰਜ਼ਲੀ ਦਾ ਰੋਲ ਨਿਭਾਉਣ ਵਾਲੀ ਬਾਲੀਵੁੱਡ ਅਦਾਕਾਰਾ ਸਨਾ ਸਈਦ ਇਨ੍ਹਾਂ ਦਿਨੀਂ ਸੋਗ 'ਚ ਹੈ। ਕੋਰੋਨਾ ਵਾਇਰਸ ਕਾਰਨ ਜਦੋਂ ਪੂਰੀ ਦੁਨੀਆ ਲਾਕਡਾਊਨ ਹੈ ਤੇ ਸਨਾ ਯੂਏਐੱਸ 'ਚ ਹੈ, ਇਸ ਵਿਚਕਾਰ ਉਨ੍ਹਾਂ ਆਪਣੇ ਪਿਤਾ ਅਬਦੁੱਲ ਸਈਦ ਨੂੰ ਹਮੇਸ਼ਾ ਲਈ ਖੋਹ ਦਿੱਤਾ ਹੈ। ਸਨਾ ਦੇ ਪਿਤਾ ਦਾ ਦੇਹਾਂਤ 22 ਮਾਰਚ ਨੂੰ ਹੋਇਆ ਸੀ, ਜਿਸ ਦਿਨ ਭਾਰਤ 'ਚ ਜਨਤਾ ਕਰਫਿਊ ਸੀ ਪਰ ਇਸ ਦਿਨ ਸਨਾ ਯੂਐੱਸ 'ਚ ਸੀ ਤੇ ਉੱਥੇ ਲਾਕਡਾਊਨ ਹੋਣ ਕਾਰਨ ਉਹ ਭਾਰਤ ਨਹੀਂ ਆ ਸਕੀ ਤੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖ ਨਹੀਂ ਸਕੀ।

ਪਿਤਾ ਦੇ ਦੇਹਾਂਤ ਤੋਂ ਬਾਅਦ ਸਨਾ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ ਹੈ ਜਿਸ 'ਚ ਉਨ੍ਹਾਂ ਦੱਸਿਆ ਹੈ ਕਿ ਉਹ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਲ ਵਾਲਾ ਸੀ। ਸਨਾ ਨੇ ਦੱਸਿਆ, 'ਮੇਰੇ ਪਿਤਾ ਨੂੰ ਡਾਇਬਟੀਜ਼ ਸੀ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਖਰਾਬ ਹੋ ਗਏ। ਜਦੋਂ ਮੈਨੂੰ ਇਹ ਖ਼ਬਰ ਮਿਲੀ ਕਿ ਮੈਂ ਲਾਸ ਏਜੰਲਿਸ 'ਚ ਸੀ, ਸਵੇਰੇ 7 ਵਜੇ ਮੈਨੂੰ ਦੱਸਿਆ ਕਿ ਪਾਪਾ ਨਹੀਂ ਰਹੇ। ਉਸ ਸਮੇਂ ਮੈਂ ਆਪਣੇ ਘਰ ਆ ਕੇ ਮਾਂ ਤੇ ਭੈਣ ਨੂੰ ਗਲ਼ੇ ਲਗਾਉਣਾ ਚਾਹੁੰਦੀ ਸੀ ਪਰ ਮੈਂ ਅਜਿਹਾ ਨਹੀਂ ਕਰ ਸਕੀ। ਜਿਨ੍ਹਾਂ ਹਾਲਾਤਾਂ 'ਚ ਮੈਂ ਆਪਣੇ ਪਿਤਾ ਨੂੰ ਖੋਹਿਆ, ਉਹ ਬਹੁਤ ਦਰਦਨਾਕ ਹੈ।'

ਅਦਾਕਾਰਾ ਨੇ ਦੱਸਿਆ, 'ਜਿਸ ਦਿਨ ਪਾਪਾ ਗੁਜ਼ਰੇ ਉਸ ਦਿਨ ਭਾਰਤ 'ਚ ਜਨਤਾ ਕਰਫਿਊ ਸੀ ਇਸਲਈ ਮੇਰੇ ਪਰਿਵਾਰ ਨੇ ਪਾਪਾ ਨੂੰ ਉਸੇ ਦਿਨ ਦਫਨਾਉਣਾ ਸਹੀ ਸਮਝਿਆ। ਜਨਤਾ ਕਰਫਿਊ ਕਾਰਨ ਇਹ ਸਭ ਕਰਨ ਲਈ ਉਨ੍ਹਾਂ ਕੋਲ ਤਿੰਨ ਘੰਟੇ ਬਚੇ ਸਨ। ਉਨ੍ਹਾਂ ਨੂੰ ਦਫਨਾਉਣ ਲਈ ਪੁਲਿਸ ਨੇ ਮੇਰੇ ਪਰਿਵਾਰ ਨੂੰ ਰੋਕਿਆ ਵੀ ਪਰ ਫਿਰ ਜਦੋਂ ਘਰਵਾਲਿਆਂ 'ਚ ਪੁਲਿਸ ਨੂੰ ਡੈੱਥ ਸਰਟੀਫਿਕੇਟ ਦਿਖਾਇਆ ਤਾਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ।'

Posted By: Amita Verma