ਜੇਐਨਐਨ, ਨਵੀਂ ਦਿੱਲੀ : ਟੈਲੀਵਿਜ਼ਨ ਰਿਐਲਟੀ ਸ਼ੋਅ ਬਿੱਗ ਬੌਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੋਅ ਵਿਚ ਆਏ ਦਿਨ ਕੰਟੈਸਟੈਂਟਸ ਵਿਚਕਾਰ ਜ਼ੋਰਦਾਰ ਲੜਾਈ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਹਫ਼ਤੇ ਦੇ ਅੰਤ ਵਿਚ ਸਲਮਾਨ ਖਾਨ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਹੋਣ ਵਾਲੇ ਵੀਕੈਂਡ ਦੇ ਵਾਰ ਵਿਚ ਸਲਮਾਨ ਖਾਨ ਨੇ ਆਸਿਮ ਰਿਆਜ਼ ਨੂੰ ਸਿਧਾਰਥ ਨਾਲ ਲੜਾਈ ਕਾਰਨ ਫਟਕਾਰ ਲਗਾਈ ਹੈ ਜਿਸ ਨਾਲ ਉਨ੍ਹਾਂ ਦੇ ਫੈਨਸ ਕਾਫੀ ਨਾਰਾਜ਼ ਹੋ ਗਏ। ਫੈਨਸ ਨੇ ਆਸਿਮ ਨੂੰ ਟਵਿੱਟਰ 'ਤੇ ਸਪੋਰਟ ਕਰਨ ਲਈ ਇਕ ਲੱਖ ਤੋਂ ਜ਼ਿਆਦਾ ਟਵੀਟ ਕੀਤੇ ਹਨ।


ਕੁਝ ਦਿਨ ਪਹਿਲਾਂ ਸਿਧਾਰਥ ਅਤੇ ਆਸਿਮ ਵਿਚ ਲੜਾਈ ਦੌਰਾਨ ਦੋਵੇਂ ਨੇ ਇਕ ਦੂਜੇ ਦੇ ਘਰਵਾਲਿਆਂ ਲਈ ਅਪਮਾਨਜਨਕ ਕੂਮੈਂਟਸ ਕੀਤੇ ਸਨ। ਇਸ ਮਾਮਲੇ 'ਤੇ ਗੱਲ ਕਰਦੇ ਹੋਏ ਸਲਮਾਨ ਖਾਨ ਨੇ ਆਸਿਮ ਰਿਆਜ਼ ਨੂੰ ਖੂਬ ਗੱਲਾਂ ਸੁਣਾਈਆਂ। ਸਲਮਾਨ ਵੱਲੋਂ ਸਿਧਾਰਥ ਨੂੰ ਸਪੋਰਟ ਕਰਦੇ ਦੇਖ ਫੈਨਸ ਕਾਫੀ ਨਾਰਾਜ਼ ਹੋ ਗਏ। ਅੱਜ ਸਵੇਰ ਤੋਂ ਹੈਸ਼ਟੈਗ ਵਿਊਅਰ ਚੁਆਇਸ ਆਸਿਮ ਟ੍ਰੈਂਡ ਕਰ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਤਕ ਆਸਿਮ ਦੇ ਸਪੋਰਟ ਵਿਚ ਇਸ ਹੈਸ਼ਟੈਗ ਨੂੰ ਡੇਢ ਲੱਖ ਵਾਰ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਖ਼ੁਦ ਵਿਚ ਇਕ ਰਿਕਾਰਡ ਹੈ। ਅੱਜ ਤਕ ਬਿੱਗ ਬੌਸ ਜਾਂ ਕਿਸੇ ਕੰਟੈਂਸਟੈਂਟ ਲਈ ਏਨੇ ਟਵੀਟ ਨਹੀਂ ਕੀਤੇ ਗਏ।

Posted By: Tejinder Thind