ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਦਬੰਗ ਸੀਰੀਜ਼ ਦੀ ਤੀਜੀ ਫਿਲਮ 'ਦਬੰਗ 3' ਵਿਚ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਇਕ ਹੋਰ ਅਦਾਕਾਰਾ ਹੋਵੇਗੀ। ਪਰ ਉਸ ਸਮੇਂ ਨਾ ਤਾਂ ਉਸ ਅਦਾਕਾਰਾ ਦਾ ਨਾਂ ਉਜਾਗਰ ਕੀਤਾ ਗਿਆ ਸੀ ਅਤੇ ਨਾ ਹੀ ਕੋਈ ਹੋਰ ਜਾਣਕਾਰੀ ਬਾਹਰ ਆਈ ਸੀ। ਪਰ ਹੁਣ ਸਾਫ਼ ਹੋ ਗਿਆ ਹੈ ਕਿ 'ਦਬੰਗ 3' ਵਿਚ ਜਿਸ ਅਦਾਕਾਰਾ ਨਾਲ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਰੁਮਾਂਸ ਕਰਨਗੇ, ਉਹ ਹੋਰ ਕੋਈ ਨਹੀਂ, ਨਿਰਦੇਸ਼ਕ ਅਤੇ ਕਲਾਕਾਰ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਹੋਵੇਗੀ।

ਹਾਲਾਂਕਿ ਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਸਲਮਾਨ ਦੀ ਫਿਲਮ ਵਿਚ ਮਹੇਸ਼ ਮਾਂਜਰੇਕਰ ਦੀ ਵੱਡੀ ਬੇਟੀ ਅਸ਼ਵਾਮੀ ਮਾਂਜਰੇਕਰ ਨੂੰ ਮੌਕਾ ਮਿਲੇਗਾ, ਪਰ ਬਾਅਦ ਵਿਚ ਉਨ੍ਹਾਂ ਦੀ ਛੋਟੀ ਬੇਟੀ ਸਈ ਵਿਚ ਸਲਮਾਨ ਨੇ ਐਕਟਿੰਗ ਦੀ ਸਕਿੱਲ ਦੇਖੀ ਅਤੇ ਉਸ ਨੂੰ ਫਾਈਨਲ ਕਰ ਲਿਆ ਯਾਨੀ ਸਲਮਾਨ ਖ਼ਾਨ ਇਕ ਵਾਰ ਫਿਰ ਇਕ ਨਵੀਂ ਅਦਾਕਾਰਾ ਨੂੰ ਲਾਂਚ ਕਰਨ ਦਾ ਜ਼ਿੰਮਾ ਲੈ ਰਹੇ ਹਨ ਅਤੇ 'ਦਬੰਗ 3' ਤੋਂ ਹੀ ਅਜਿਹਾ ਸੰਭਵ ਹੋਵੇਗਾ। ਇਕ ਸੂਤਰ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਕਿ ਸਈ ਮਾਂਜਰੇਕਰ ਸਲਮਾਨ ਨਾਲ ਰੁਮਾਂਟਿਕ ਜੋੜੀ ਵਿਚ ਨਜ਼ਰ ਆਵੇਗੀ। ਇਹੀ ਨਹੀਂ, ਸੂਤਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਲਮਾਨ ਅਤੇ ਸਈ ਮਾਂਜਰੇਕਰ 'ਤੇ ਇਕ ਗੀਤ ਵੀ ਫਿਲਮਾਇਆ ਜਾਵੇਗਾ। ਫਿਲਹਾਲ 'ਦਬੰਗ 3' ਨਾਲ ਜੁੜਨ ਵਾਲਾ ਨਵਾਂ ਨਾਂ ਸਿਰਫ਼ ਸਈ ਦਾ ਹੀ ਨਹੀਂ ਹੈ, ਬਲਕਿ ਦੱਖਣੀ ਫਿਲਮਾਂ ਦੇ ਸੁਪਰਸਟਾਰ ਕਹੇ ਜਾਣ ਵਾਲੇ ਐਕਟਰ ਸੁਦੀਪ ਵੀ ਇਸ ਫਿਲਮ ਤੋਂ ਬਾਲੀਵੁੁੱਡ ਵਿਚ ਐਂਟਰੀ ਲੈ ਰਹੇ ਹਨ। ਉਨ੍ਹਾਂ ਦਾ ਕਿਰਦਾਰ ਸਟੀਰੀਓ ਟਾਈਪ ਵਿਲੇਨ ਦਾ ਹੋਵੇਗਾ, ਪਰ ਇਹ ਕਿਰਦਾਰ ਸਲਮਾਨ ਦੇ ਸਮਾਨਾਂਤਰ ਹੀ ਨਜ਼ਰ ਆਵੇਗਾ।

Posted By: Sukhdev Singh