ਨਵੀਂ ਦਿੱਲੀ, ਜੇਐੱਨਐੱਨ : ਅਦਾਕਾਰ ਸਲਮਾਨ ਖਾਨ ਨੇ ਆਪਣੇ ਅਪਕਮਿੰਗ ਪ੍ਰੋਜੈਕਟ ਰਾਧੇ: ਯੋਰ ਮੋਸਟ ਵਾਂਟਿਡ ਭਾਈ' ਦੀ ਤਿਆਰੀ ਕਰ ਰਹੇ ਹਨ। ਲੰਬੇ ਸਮੇਂ ਤੋਂ ਲਾਕਡਾਊਨ 'ਚ ਬੰਦ ਪਏ ਸ਼ੂਟਿੰਗ ਦਾ ਕੰਮ ਵੀ ਹੁਣ ਸ਼ੁਰੂ ਹੋ ਗਿਆ ਹੈ ਤੇ ਹੁਣ ਫ਼ਿਲਮ ਦੀ ਕਾਸਟ ਵੀ ਜਲਦੀ ਹੀ ਕੰਮ ਸ਼ੁਰੂ ਕਰ ਦੇਵੇਗੀ। ਸਲਮਾਨ ਖਾਨ ਐਂਡ ਟੀਮ ਜਲਦੀ ਹੀ ਸ਼ੂਟਿੰਗ ਕਰਨ ਜਾ ਰਹੀ ਹੈ ਪਰ ਫਿਲਮ ਦੇ ਸ਼ੈਡਿਊਲ ਤੇ ਲੋਕੇਸ਼ਨ 'ਚ ਕਾਫੀ ਬਦਲਾਅ ਕੀਤੇ ਗਏ ਹਨ। ਆਊਟਡੋਰ ਹੋਣ ਵਾਲੀ ਸ਼ੂਟਿੰਗ ਹੁਣ ਸਟੂਡੀਓ 'ਚ ਹੀ ਹੋਣੀ ਹੈ। ਦੱਸਿਆ ਜਾ ਰਿਹਾ ਹੈ ਫਿਲਮ ਦੀ 10-12 ਦਿਨ ਦੀ ਸ਼ੂਟਿੰਗ ਹਾਲੇ ਬਾਕੀ ਹੈ ਤੇ ਇਹ ਸ਼ੂਟਿੰਗ ਸਟੂਡੀਓ 'ਚ ਹੀ ਕੀਤੀ ਜਾਵੇਗੀ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸ਼ੂਟਿੰਗ ਵੀ ਵੱਖ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਤੇ ਕਈ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਨਾਲ ਹੀ ਮੇਕਰਜ਼ ਦੇਸ਼ ਦੇ ਬਾਹਰ ਤੇ ਆਊਟਡੋਰ ਸ਼ੂਟਿੰਗ ਤੋਂ ਬਚ ਰਹੇ ਹਨ ਕੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਟੂਡੀਓ 'ਚ ਆਪਣੇ ਪ੍ਰੋਜੈਕਟ ਪੂਰੇ ਕਰ ਰਹੇ ਹਨ। ਮੁੰਬਈ ਰਿਪੋਰਟ ਦੀ ਰਿਪੋਰਟ ਮੁਤਾਬਕ ਪਹਿਲਾਂ ਬਚੇ ਹੋਏ ਸੀਨ ਭਾਰਤ ਤੋਂ ਬਾਹਰ ਅਜ਼ਰਬਾਈਜਾਨ 'ਚ ਕੀਤੀ ਜਾਣੀ ਸੀ ਪਰ ਹੁਣ ਇਹ ਸ਼ੂਟਿੰਗ ਸਟੂਡੀਓ 'ਚ ਗ੍ਰੀਨ ਬੈਕਗਰਾਊਂਡ 'ਤੇ ਹੋਵੇਗੀ।

View this post on Instagram

Just finished working out ....

A post shared by Salman Khan (@beingsalmankhan) on

ਦੂਜੇ ਪਾਸੇ ਮਿਡ ਡੇ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਸਲਮਾਨ ਖਾਨ ਨੇ ਅਗਸਤ ਨੂੰ ਸ਼ੂਟਿੰਗ ਸ਼ੁਰੂ ਕਰਨ ਲਈ ਮੁੰਬਈ 'ਚ ਹੀ ਇਕ ਸਟੂਡੀਓ ਨੂੰ ਬੁੱਕ ਕਰਨ ਦੀ ਇਜਾਜ਼ਤ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅਗਸਤ 'ਚ ਕਈ ਫ਼ਿਲਮਾਂ ਫਿਲੋਰ 'ਤੇ ਜਾਣ ਦੀ ਉਮੀਦ ਹੈ। ਸਲਮਾਨ ਖਾਨ, ਪ੍ਰੋਡਿਊਸਰ ਅਤੁਲ ਅਗਨੀਹੋਤਰੀ ਤੇ ਪ੍ਰਭੂਦੇਵਾ ਇਸ ਵਿਸ਼ੇ 'ਤੇ ਕੰਮ ਕਰ ਰਹੇ ਹਨ ਕਿ ਬਿਨਾਂ ਕਿਸੇ ਪ੍ਰਕਾਰ ਦੀ ਕਮੀ ਦੇ ਕੋਵਿਡ-19 ਦੇ ਇਸ ਦੌਰ 'ਚ ਸ਼ੂਟਿੰਗ ਕਿਵੇਂ ਸ਼ੁਰੂ ਕੀਤੀ ਜਾਵੇ।

Posted By: Ravneet Kaur