ਨਵੀਂ ਦਿੱਲੀ : ਡਾਂਸ ਰਿਅਲਟੀ ਸ਼ੋਅ ਨੱਚ ਬੱਲੀਏ ਸੀਜ਼ਨ 9 (Nach Baliye Season 9) ਲਈ ਦਰਸ਼ਕ ਉਤਸ਼ਾਹਤ ਹਨ ਅਤੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲਗਾਤਾਰ ਸ਼ੋਅ ਨਾਲ ਜੁੜੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਸ ਵਾਰੀ ਸ਼ੋਅ 'ਚ ਸਾਬਕਾ ਜੋੜੀਆਂ ਅਤੇ ਮੌਜੂਦਾ ਜੋੜੀਆਂ ਵਿਚਾਲੇ ਟਰਾਫੀ ਜਿੱਤਣ ਸਬੰਧੀ ਜ਼ਬਰਦਸਤ ਮੁਕਾਬਲਾ ਹੋਵੇਗਾ। ਨਿਰਮਾਤਾ ਸਲਮਾਨ ਖ਼ਾਨ (Salman Khan) ਵੀ ਸ਼ੋਅ ਦੇ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡਣੀ ਚਾਹੁੰਦੇ ਹਨ। ਇਸ ਦੌਰਾਨ ਸਲਮਾਨ ਖ਼ਾਨ ਦਾ ਨੱਚ ਬੱਲੀਏ ਦੇ ਸੈੱਟ ਤੋਂ ਇਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ਵਿਚ ਆਪਣੇ ਵਿਆਹ ਅਤੇ ਗਰਲਫਰੈਂਡ ਬਾਰੇ ਗੱਲ ਕਰ ਰਹੇ ਹਨ।

ਅਸਲ ਵਿਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਹਮਣੇ ਆਈ ਹੈ ਜੋ ਨੱਚ ਬੱਲੀਏ ਸੀਜ਼ਨ 9 ਦੇ ਸੈੱਟ ਤੋਂ ਲੀਕ ਹੋਈ ਹੈ। ਸਲਮਾਨ ਇਸ ਵਿਚ ਬੋਲਦੇ ਨਜ਼ਰ ਆਰ ਹੇ ਹਨ ਕਿ ਸਲਮਾਨ ਨੇ ਕੀਤੀ ਆਪਣੇ ਵਿਆਹ ਦੀ ਤਰੀਕ ਅਨਾਉਂਸ...ਆਪਣੇ ਵਿਆਹ ਦੇ ਸਵਾਲ 'ਤੇ ਸਲਮਾਨ ਫਿਰ ਰਿਪੋਰਟਰ 'ਤੇ ਭੜਕੇ। ਕੀ ਸਲਮਾਨ ਦੀ ਅਗਲੀ ਫਿਲਮ ਹੋਵੇਗੀ ਉਨ੍ਹਾਂ ਦੀ ਕਿਸੇ ਐਕਸ ਨਾਲ? ਕੌਣ ਹੈ ਉਹ ਬਦਨਸੀਬ ਜੋ ਸਲਮਾਨ ਦਾ ਅਸਲੀ ਪਿਆਰ ਹੈ।? ਇੰਨੇ ਸਾਰੇ ਸਵਾਲ ਅਤੇ ਕੋਈ ਜਵਾਬ ਨਹੀਂ। ਸੋਚ ਰਿਹਾ ਹਾਂ ਕਿ ਹੁਣ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਦੇ ਹੀ ਦਿਆਂ। ਵੀਡੀਓ ਹੇਠਾਂ ਦੇਖ ਸਕਦੇ ਹਾਂ:

View this post on Instagram

promo of #nachbaliye9 Salman Sir Nach Baliye Lines: #SalmanKhan for #NachBaliye... “Har koi mujhe koi murder mystery samajhkar mujhe solve karne ko nikalta hai. Life mein mujhe ab tak kya kya sunnke ko nahi mila" "Apni shaadi ke sawaal par, Salman fir bhadke reporter par" "KyA Salman ki agli film hogi unke kisi ex ke SAATH?" . follow - @beingsalmankhan #salmankhanlovers #salmankhansmile #salmankhanswag #salmankhanfans #salmankhanmeriduniya #salmankhankingofbollywood #salmankhan #salmankhanhandsome #salman #salmankhanno1worldwide #salmankhanrules #salmankhanfanclub #salmankhanworldwidefans #salmankhanvideos #salmankhankijaiho #salmankhangoldenheart #salmankhanstyle #salmankhanisthebest #sallubhai #beinghuman #beingsalmankhan #prem #jaisalmankhan

A post shared by Salman Khan Status (@jaisalmankhan) on

ਵੀਡੀਓ 'ਚ ਦਰਅਸਲ ਸਲਮਾਨ ਉਨ੍ਹਾਂ ਸਵਾਲਾਂ ਦਾ ਜ਼ਿਕਰ ਕਰ ਰਹੇ ਹਨ ਜੋ ਉਨ੍ਹਾਂ ਤੋਂ ਅਕਸਰ ਪੁੱਛੇ ਜਾਂਦੇ ਹਨ। ਆਖ਼ਰ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਹੀ ਦਿਆਂਗੇ ਤਾਂ ਇਸ ਵੀਡੀਓ ਦੇ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਹੋ ਸਕਦੈ ਕਿ ਨੱਚ ਬੱਲੀਏ ਦੇ ਇਸ ਸੀਜ਼ਨ 'ਚ ਸਲਮਾਨ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣ।

View this post on Instagram

promo of #nachbaliye9 Salman Sir Nach Baliye Lines: #SalmanKhan for #NachBaliye... “Har koi mujhe koi murder mystery samajhkar mujhe solve karne ko nikalta hai. Life mein mujhe ab tak kya kya sunnke ko nahi mila" "Apni shaadi ke sawaal par, Salman fir bhadke reporter par" "KyA Salman ki agli film hogi unke kisi ex ke SAATH?" . follow - @beingsalmankhan #salmankhanlovers #salmankhansmile #salmankhanswag #salmankhanfans #salmankhanmeriduniya #salmankhankingofbollywood #salmankhan #salmankhanhandsome #salman #salmankhanno1worldwide #salmankhanrules #salmankhanfanclub #salmankhanworldwidefans #salmankhanvideos #salmankhankijaiho #salmankhangoldenheart #salmankhanstyle #salmankhanisthebest #sallubhai #beinghuman #beingsalmankhan #prem #jaisalmankhan

A post shared by Salman Khan Status (@jaisalmankhan) on

ਸ਼ੋਅ ਬਾਰੇ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੇ ਪ੍ਰਚਾਰ ਲਈ ਅਗਲੇ ਹਫ਼ਤੇ ਤਿੰਨ ਜੋੜੀਆਂ ਆਲੀਸ਼ਾਲ ਲਿਮੋਜ਼ਿਨ ਕਾਰ 'ਚ ਬੈਠ ਕੇ ਮੁੰਬਈ ਦੇ ਉਪ ਨਗਰ ਸਥਿਤ ਵੱਖ-ਵੱਖ ਕਲੱਬਾਂ 'ਚ ਜਾਣਗੀਆਂ। ਇਹ ਪਹਿਲੀ ਵਾਰ ਹੈ ਜਦੋਂ ਸਲਮਾਨ ਖ਼ਾਨ ਨੱਚ ਬੱਲੀਏ ਨੂੰ ਪ੍ਰੋਡਿਊਸ ਕਰ ਰਹੇ ਹਨ। ਉਨ੍ਹਾਂ ਟੀਮ ਨੂੰ ਸਪੱਸ਼ਟ ਰੂਪ 'ਚ ਹਾਇਤ ਦਿੱਤੀ ਹੈ ਕਿ ਸਭ ਕੁਝ ਲਾਰਜਰ ਦੈਨ ਲਾਈਫ ਹੋਣਾ ਚਾਹੀਦੈ।

Posted By: Seema Anand