ਮੁੰਬਈ : ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫਿਲਮ Bharat ਤੇ ਦਬੰਗ 3 ਲਈ ਚਰਚਾ 'ਚ ਹਨ। ਕੁਝ ਦੇਰ ਪਹਿਲਾਂ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਦੀ ਲੁੱਕ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਸ ਤਸਵੀਰ ਨਾਲ ਸਲਮਾਨ ਖ਼ਾਨ ਲਿਖਦੇ ਹਨ-ਜਿੰਨੇ ਸਫ਼ੈਦ ਵਲ ਮੇਰੇ ਸਿਰ ਤੇ ਦਾੜ੍ਹੀ 'ਚ ਹੈ, ਉਸ ਤੋਂ ਕਿਤੇ ਜ਼ਿਆਦਾ ਰੰਗੀਨ ਮੇਰੀ ਦਾੜ੍ਹੀ ਹੈ।' ਜ਼ਾਹਿਰ ਹੈ ਸਲਮਾਨ ਦਾ ਲੁੱਕ ਉਨ੍ਹਾਂ ਦੀ ਆਉਣ ਵਾਲੀ ਫਿਲਮ ਭਾਰਤ ਲਈ ਹੈ। ਸਲਮਾਨ ਦਾ ਅਜਿਹਾ ਅੰਦਾਜ਼ ਤੁਸੀਂ ਸ਼ਾਇਦ ਹੀ ਕਦੀ ਦੇਖਿਆ ਹੋਵੇ। ਡੈਸ਼ਿੰਗ ਤੇ ਹੈਂਡਸਮ ਸਲਮਾਨ ਨੂੰ ਬੁੱਢਾ ਦੇਖ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਤਸਵੀਰ ਨਾਲ ਸਲਮਾਨ ਨੇ ਫਿਲਮ ਭਾਰਤ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਸਮੇਤ ਫਿਲਮ ਦੀਆਂ ਅਦਾਕਾਰਾਂ ਕੈਟਰੀਨਾ ਕੈਫ, ਤੱਬੂ, ਦਿਸ਼ਾ ਪਟਾਨੀ ਸਮੇਤ ਸੁਨੀਲ ਗ੍ਰੋਵਰ ਨੂੰ ਵੀ ਟੈਗ ਕੀਤਾ ਹੈ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਉਸ ਤੋਂ ਪਹਿਲਾਂ 24 ਅਪ੍ਰੈਲ ਨੂੰ ਇਸ ਫਿਲਮ ਦਾ ਟ੍ਰੇਲਰ ਵੀ ਜਨਤਾ ਸਾਹਮਣੇ ਆ ਜਾਵੇਗਾ। ਤਸਵੀਰ 'ਚ ਸਲਮਾਨ ਖ਼ਾਨ ਦਾ ਅੰਦਾਜ਼ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਫਿਲਮ ਕਾਫੀ ਦਿਲਚਸਪ ਹੋਵੇਗੀ।

ਭਾਰਤ ਦੇ ਇਸ ਪੋਸਟਰ 'ਤੇ ਜੇ ਤੁਸੀਂ ਦੇਖੋ ਤਾਂ ਇਕ ਸਲੋਗਨ ਵੀ ਲਿਖਿਆ ਹੈ ਜਿਸ ਦਾ ਹਿੰਦੀ ਅਨੁਵਾਦ ਹੈ-ਇਕ ਵਿਅਕਤੀ ਤੇ ਇਕ ਰਾਸ਼ਟਰ ਦੀ ਸਹਿ-ਯਾਤਰਾ।' ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਸਲਮਾਨ ਫਿਲਮ ਦਬੰਗ 3 ਲਈ ਵੀ ਚਰਚਾ 'ਚ ਹਨ, ਜਿਸ ਵਿਚ ਉਨ੍ਹਾਂ ਨਾਲ ਸੋਨਾਕਸ਼ੀ ਸਿਨ੍ਹਾ ਵੀ ਹੋਵੇਗੀ।

Posted By: Amita Verma