ਜੇਐੱਨਐੱਨ, ਨਵੀਂ ਦਿੱਲੀ : ਛੋਟੇ ਪਰਦੇ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ 'ਬਿੱਗ ਬਾਸ' ਜਲਦ ਸ਼ੁਰੂ ਹੋਣ ਵਾਲਾ ਹੈ। ਬਿੱਗ ਬਾਸ ਦਾ ਇਹ 13ਵਾਂ ਸੀਜ਼ਨ ਹੋਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਨੂੰ ਲੈ ਕੇ ਫੈਨਜ਼ 'ਛ ਜ਼ਬਰਦਸਤ ਕ੍ਰੇਜ਼ ਹੈ। ਕਲਰਜ਼ ਟੀਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਦਾ ਚੌਥਾ ਪ੍ਰੋਮੋ ਰਿਲੀਜ਼ ਕੀਤਾ ਹੈ। ਚੌਥੇ ਪ੍ਰੋਮੋ ਦੇ ਨਾਲ ਹੀ ਇਸ ਗੱਲ ਦਾ ਅਧਿਕਾਰਤ ਐਲਾਨ ਕੀਤਾ ਗਿਆ ਕਿ ਸ਼ੋਅ 29 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ।

ਇਸ ਨਵੇਂ ਪ੍ਰੋਮੋ 'ਚ ਸਲਮਾਨ ਖ਼ਾਨ ਸ਼ੈੱਫ ਬਣ ਕੇ ਖਿੱਚੜੀ ਪਕਾਉਂਦੇ ਹੋਏ ਰਾਇਤਾ ਫੈਲਾਉਣ ਦੀ ਗੱਲ ਕਰ ਰਹੇ ਹਨ। ਸ਼ੋਅ ਦੇ ਚੌਥੇ ਪ੍ਰੋਮੋ ਤੋਂ ਇਕ ਗੱਲ ਸਾਫ਼ ਹੋ ਗਈ ਕਿ ਇਸ ਸੀਜ਼ਨ 'ਚ ਵੀ 'ਰਾਇਤਾ' ਫੈਲਣ ਵਾਲਾ ਹੈ। ਇਸ ਤੋਂ ਪਹਿਲਾਂ ਸਾਹਮਣੇ ਆਏ ਤਿੰਨਾਂ ਪ੍ਰੋਮੋਜ਼ 'ਚ ਵੀ ਭਾਈਜਾਨ ਨੇ ਇਹ ਹਿੰਟ ਦਿੱਤਾ ਸੀ ਕਿ ਹਰ ਸੀਜ਼ਨ ਵਾਂਗ ਬਿੱਗ ਬਾਸ ਸੀਜ਼ਨ 13 ਵੀ ਟੇਢਾ ਹੋਣ ਵਾਲਾ ਹੈ।

ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਪ੍ਰੋਮੋ 'ਚ ਸਲਮਾਨ ਖ਼ਾਨ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਇਸ ਵਾਰ ਬਿੱਗ ਬਾਸ 'ਚ ਟਾਈਮ ਫਿਸਲੇਗਾ ਲਾਈਕ ਰੇਤ। ਚਾਰ ਹਫ਼ਤਿਆਂ 'ਚ ਹੋਵੇਗਾ ਫਿਨਾਲੇ, ਪਤਾ ਚੱਲੇਗੀ ਸਿਤਾਰਿਆਂ ਦੀ ਫੇਥ। ਪਰ ਪਹਿਲਾ ਫਿਨਾਲੇ ਸਿਰਫ਼ ਅੰਗੜਾਈ ਹੈ, ਬਾਕੀ ਅੱਗੇ ਚੜ੍ਹਾਈ ਹੈ।

Posted By: Seema Anand