ਲੇਖਕ ਸਲੀਮ ਖ਼ਾਨ ਦੀ ਸੰਤਾਨ ਸਲਮਾਨ ਖ਼ਾਨ ਅਤੇ ਅਰਬਾਜ਼ ਖ਼ਾਨ ਦੋਵੇਂ ਹੀ ਅਦਾਕਾਰੀ ਦੇ ਨਾਲ ਫਿਲਮ ਨਿਰਮਾਣ ਵਿਚ ਵੀ ਸਰਗਰਮ ਹਨ। ਦੋਵਾਂ ਦੇ ਆਪਣੇ ਪ੍ਰੋ ਡਕਸ਼ਨ ਹਾਊਸ ਹਨ। 'ਚਿੱਲਰ ਪਾਰਟੀ', 'ਹੀਰੋ', 'ਬਜਰੰਗੀ ਭਾਈਜਾਨ', 'ਟਿਊਬਲਾਈਟ', ਰੇਸ-3', 'ਲਵਯਾਤਰੀ' ਅਤੇ ਹਾਲੀਆ ਰਿਲੀਜ਼ 'ਨੋਟਬੁੱਕ' ਦਾ ਨਿਰਮਾਣ ਕਰ ਚੁੱਕੇ ਸਲਮਾਨ ਖ਼ਾਨ ਦੀ ਅਗਲੀ ਫਿਲਮ ਈਦ 'ਤੇ ਰਿਲੀਜ਼ ਹੋਵੇਗੀ। ਫਿਲਹਾਲ ਉਹ 'ਦਬੰਗ-3' ਦੀ ਸ਼ੂਟਿੰਗ ਵਿਚ ਮਸਰੂਫ਼ ਹਨ। ਇਸ ਫਿਲਮ ਨੂੰ ਸਲਮਾਨ ਆਪਣੇ ਭਰਾ ਅਰਬਾਜ਼ ਖ਼ਾਨ ਦੀ ਪ੍ਰੋ ਡਕਸ਼ਨ ਕੰਪਨੀ ਨਾਲ ਕੋ-ਪ੍ਰਰੋਡਿਊਸ ਕਰ ਰਹੇ ਹਨ। ਅਰਬਾਜ਼ ਖ਼ਾਨ ਨੇ ਇਸ ਫ੍ਰੈਂਚਾਈਜੀ ਦੀਆਂ ਦੋ ਫਿਲਮਾਂ ਤੋਂ ਇਲਾਵਾ 'ਡੌਲੀ ਦੀ ਡੋਲੀ' ਦਾ ਵੀ ਨਿਰਮਾਣ ਕੀਤਾ ਹੈ। ਹੁਣ ਸਲਮਾਨ ਅਤੇ ਅਰਬਾਜ਼ ਮਿਲ ਕੇ 'ਦਬੰਗ-3' ਦਾ ਨਿਰਮਾਣ ਕਰ ਰਹੇ ਹਨ। ਵੱਖ-ਵੱਖ ਪ੍ਰੋ ਡਕਸ਼ਨ ਕੰਪਨੀ ਹੋਣ ਨਾਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦੋਵਾਂ ਵਿਚੋਂ ਬਿਹਤਰ ਨਿਰਮਾਤਾ ਕੌਣ ਹੈ ਅਤੇ ਬਿਜ਼ਨਸ ਦੇ ਨਜ਼ਰੀਏ ਨਾਲ ਦੋਵਾਂ ਦੇ ਕੰਮ ਕਰਨ ਦੇ ਤਰੀਕਿਆਂ ਵਿਚ ਕਿੰਨਾ ਫ਼ਰਕ ਹੈ? ਤਾਂ ਅਰਬਾਜ਼ ਨੇ ਕਿਹਾ, 'ਅਜਿਹਾ ਨਹੀਂ ਹੈ ਕਿ ਉਹ ਮੇਰੇ ਨਾਲੋਂ ਬਿਹਤਰ ਹੈ ਜਾਂ ਮੈਂ ਉਨ੍ਹਾਂ ਤੋਂ ਬਿਹਤਰ ਹਾਂ। ਜਿਵੇਂ ਕੋਈ ਇਨਸਾਨ ਆਪਣੇ ਦੋ ਬੱਚਿਆਂ ਵਿਚ ਅੰਤਰ ਨਹੀਂ ਕਰ ਸਕਦਾ ਹੈ, ਉਸੇ ਤਰ੍ਹਾਂ ਨਾਲ ਮੈਂ ਵੀ ਦੋਵਾਂ ਵਿਚ ਅੰਤਰ ਨਹੀਂ ਕਰ ਸਕਦਾ ਹਾਂ। ਨਿਰਮਾਣ ਦਾ ਕੰਮ ਵਕਤ, ਵਿਸ਼ੇ ਅਤੇ ਤਕਨੀਸ਼ੀਅਨ 'ਤੇ ਨਿਰਭਰ ਕਰਦਾ ਹੈ। ਸਲਮਾਨ ਬਹੁਤ ਹੀ ਚੰਗੇ ਨਿਰਮਾਤਾ ਹਨ। ਉਨ੍ਹਾਂ ਕਈ ਨਵੇਂ ਐਕਟਰਾਂ ਨੂੰ ਬ੍ਰੇਕ ਦਿੱਤਾ ਹੈ। ਉਹ ਆਪਣੀਆਂ ਫਿਲਮਾਂ 'ਤੇ ਖੁੱਲ੍ਹ ਕੇ ਪੈਸਾ ਖ਼ਰਚ ਕਰਦੇ ਹਨ। ਉਨ੍ਹਾਂ ਦੀ ਤਰ੍ਹਾਂ ਮੈਂ ਵੀ ਆਪਣੇ ਸਰਬੋਤਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਦੋਵੇਂ ਮਿਹਨਤ ਨਾਲ ਕੰਮ ਕਰ ਰਹੇ ਹਾਂ।'


Posted By: Sukhdev Singh