ਨਵੀਂ ਦਿੱਲੀ, ਜੇਐੱਨਐੱਨ : ਸ਼ੁੱਕਰਵਾਰ ਨੂੰ ਸਲਮਾਨ ਖਾਨ ਦੇ ਰਿਐਲਟੀ ਸ਼ੋਅ ਬਿੱਗ ਬੌਸ 14 ਦੀ ਪ੍ਰੋਡਕਸ਼ਨ ਟੀਮ ਨੇ ਆਪਣੀ ਇਕ ਦੋਸਤ ਨੂੰ ਹਮੇਸ਼ਾ ਲਈ ਖੋ ਦਿੱਤਾ। ਪ੍ਰੋਡਕਸ਼ਨ ਟੀਮ 'ਚ ਕੰਮ ਕਰਨ ਵਾਲੀ ਪਿਸਤਾ ਧਾਕੜ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਉਹ ਬਿੱਗ ਬੌਸ 14 ਦੀ ਪ੍ਰੋਡਕਸ਼ਨ ਟੀਮ 'ਚ ਟੈਲੇਂਟ ਮੈਨੇਜਰ ਸੀ। ਪਿਸਤਾ ਧਾਕੜ ਦੀ ਮੌਤ ਨਾਲ ਟੀਵੀ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ।

ਇਸ ਦੌਰਾਨ ਬਿਗ ਬੌਸ 14 ਦੇ ਹੋਸਟ ਤੇ ਅਦਾਕਾਰ ਸਲਮਾਨ ਖਾਨ ਨੇ ਵੀ ਪਿਸਤਾ ਧਾਕੜ ਦੀ ਮੌਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪਿਸਤਾ ਧਾਕੜ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ। ਸਲਮਾਨ ਖਾਨ ਨੇ ਆਪਣੇ ਅਧਿਕਾਰਤ ਟਵੀਟ ਅਕਾਊਂਟ 'ਤੇ ਪਿਸਤਾ ਧਾਕੜ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਪਿਸਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ।

Rest in peace Pista... pic.twitter.com/7oXexVVfL6

Posted By: Ravneet Kaur