Salman Khan Bungalow Raid ਮੁੰਬਈ 'ਚ ਇਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ ਜਿਸ 'ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸ਼ੱਕ ਦੇ ਘੇਰੇ 'ਚ ਆ ਗਏ ਹਨ। ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਸਲਮਾਨ ਖ਼ਾਨ ਦੇ ਘਰ ਤੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਪਿਛਲੇ 29 ਸਾਲਾਂ ਤੋਂ ਮੁੰਬਈ ਪੁਲਿਸ ਲੱਭ ਰਹੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਿਕ ਰਾਣਾ ਤੇ ਕੁਝ ਹੋਰ ਲੋਕ ਚੋਰੀ ਦੇ ਮਾਮਲੇ 'ਚ ਰੁਝੇ ਹੋਏ ਸਨ, ਜਿਨ੍ਹਾਂ ਨੂੰ 1990 'ਚ ਅਪਰਾਧ ਸ਼ਾਖਾ ਨੇ ਹਿਰਾਸਤ 'ਚ ਲਿਆ ਸੀ।

ਮਿਲੀ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਬੰਗਲੇ ਦੇ ਕੇਅਰ ਟੇਕਰ ਦੇ ਤੌਰ 'ਤੇ ਉੱਥੇ ਰਹਿ ਰਿਹਾ ਸੀ ਤੇ ਪਿਛਲੇ 20 ਸਾਲਾਂ ਤੋਂ ਬੰਗਲੇ ਦੀ ਦੇਖ-ਰੇਖ ਕਰ ਰਿਹਾ ਸੀ। ਜਦਕਿ ਮੁੰਬਈ ਪੁਲਿਸ ਮੁਤਾਬਿਕ ਇਹ ਵਿਅਕਤੀ ਵਾਂਟੇਡ ਕ੍ਰਿਮੀਨਲ ਹੈ। ਸਲਮਾਨ ਖ਼ਾਨ ਦੇ ਗੋਰਾਈ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤੇ ਗਏ 62 ਸਾਲਾਂ ਇਸ ਵਿਅਕਤੀ ਦਾ ਨਾਂ ਸ਼ਕਤੀ ਸਿੱਧੇਸ਼ਵਰ ਰਾਣਾ ਹੈ, ਇਸ 'ਤੇ ਚੋਰੀ ਤੇ ਕੁੱਟਮਾਰ ਦਾ ਮਾਮਲਾ ਦਰਜ ਸੀ ਤੇ ਇਸ ਮਾਮਲੇ 'ਚ ਇਸ ਨੂੰ ਜੇਲ੍ਹ ਹੋ ਗਈ ਸੀ ਪਰ ਜਮਾਨਤ ਹੋਣ ਤੋਂ ਬਾਅਦ ਇਹ ਫਿਰ ਫਰਾਰ ਹੋ ਗਿਆ ਸੀ। ਮੁੰਬਈ ਪੁਲਿਸ ਨੂੰ ਜਿਵੇਂ ਹੀ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਤੰਰੁਤ ਯੋਜਨਾ ਬਣਾ ਕੇ ਬੁੱਧਵਾਰ ਸ਼ਾਮ ਸਲਮਾਨ ਖ਼ਾਨ ਦੇ ਬੰਗਲੇ 'ਤੇ ਛਾਪਾ ਮਾਰਿਆ ਤੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Amita Verma