ਨਵੀਂ ਦਿੱਲੀ, ਜੇਐੱਨਐੱਨ : Bigg Boss 14: ਬਿੱਗ ਬੌਸ ਦੇ ਘਰ 'ਚ ਸਲਮਾਨ ਖ਼ਾਨ ਦੀ ਐਂਟਰੀ ਹਫਤੇ ਦੇ ਆਖਰੀ ਦਿਨ ਹੁੰਦੀ ਹੈ। 'ਵੀਕੈਂਡ ਕਾ ਵਾਰ' Weekend ka War ਦੇ ਦਿਨ ਮੁਕਾਬਲੇਬਾਜ਼ਾਂ ਤੋਂ ਹਫ਼ਤੇ ਭਰ ਦੀ ਰਿਪੋਰਟ ਲੈਂਦੇ ਹਨ। ਕਦੀ-ਕਦੀ ਉਹ ਤਾਰੀਫ਼ ਕਰਦੇ ਹਨ ਤੇ ਕਦੀ-ਕਦੀ ਉਨ੍ਹਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਦਾ ਹੈ। ਇਸ ਹਫ਼ਤੇ ਇਹੀਂ ਹੋਣ ਵਾਲਾ ਹੈ। ਸਲਮਾਨ ਖ਼ਾਨ ਦਾ ਗੁੱਸਾ ਘਰ ਦੇ ਮੁਕਾਬਲੇਬਾਜ਼ਾਂ ਨੂੰ ਦੇਖਣ ਨੂੰ ਮਿਲੇਗਾ।

ਕਲਰਜ਼ ਨੇ ਅੱਜ ਰਾਤ ਭਾਵ 18 ਅਕਤੂਬਰ ਦੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਖ਼ਾਨ ਆਪਣਾ ਗੁੱਸਾ ਰੁਬੀਨਾ ਦਿਲੈਕ 'ਤੇ ਜ਼ਾਹਿਰ ਕਰ ਰਹੇ ਹਨ। ਸਲਮਾਨ ਕਹਿੰਦੇ ਹਨ 'ਜੇਕਰ ਤੁਹਾਡੇ 'ਤੇ ਕਹੋ, ਤਾਂ ਹਰ ਚੀਜ਼ ਅਸੀਂ ਤੁਹਾਡੇ ਤੋਂ ਅਪਰੂਵ ਕਰਵਾ ਲੈਂਦੇ ਹਾਂ ਭਰਾ।' ਇਸ 'ਤੇ ਰੁਬੀਨ ਕਹਿੰਦੀ ਦਿਖ ਰਹੀ ਹੈ, ਮੈਨੂੰ ਮੇਰੇ ਪੁਆਇੰਟ ਆਫ ਵਿਊ ਰੱਖਣ ਲਈ ਝਿੜਕ ਪਵੇਗੀ।' ਇਸ 'ਤੇ ਸਲਮਾਨ ਖ਼ਾਨ ਨੇ ਟੋਕਦੇ ਹੋਏ ਕਿਹਾ, ਮੈਡਮ, ਮੈਂ ਤੁਹਾਡੇ ਨਾਲ ਬਹੁਤ ਤਮੀਜ਼ ਤੇ ਅਦਬ ਨਾਲ ਗੱਲ ਕਰ ਰਿਹਾ ਹਾਂ। ਮੈਂ ਇੱਥੇ ਕੋਈ ਕੰਟੇਸਟੈਂਟ ਨਹੀਂ ਹਾਂ। ਇਹ ਗਲਤੀ ਹੈ, ਤੇ ਇਹ ਤੁਹਾਡੇ 'ਤੇ ਭਾਰੀ ਪੈਣ ਵਾਲੀ ਹੈ।'

ਰੁਬੀਨਾ ਨੂੰ ਇਸ ਪੂਰੇ ਹਫ਼ਤੇ 'ਚ ਬਹਿਸ ਕਰਦੇ ਦੇਖਿਆ ਗਿਆ ਹੈ। ਉਸਨੇ ਖਾਣਾ ਬਣਾਉਣ ਵਾਲੀ ਡਿਊਟੀ ਨੂੰ ਲੈ ਕੇ ਸਿਧਾਰਥ ਸ਼ੁਕਲਾ Siddharth Shukla ਨਾਲ ਬਹਿਸ ਕੀਤੀ ਸੀ। ਇਸ ਤੋਂ ਇਲਾਵਾ ਡਿਊਟੀ ਦੌਰਾਨ ਵੀ ਉਹ ਬਹਿਸ ਕਰਦੀ ਦਿੱਖਦੀ ਹੈ। ਉਨ੍ਹਾਂ ਨੇ ਸਿਧਾਰਥ 'ਤੇ ਬਿਨਾਂ ਤਰਕਪੂਰਨ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਰੁਬੀਨਾ rubinadilaik ਦਾ ਕਹਿਣਾ ਹੈ ਕਿ ਸੀਨੀਅਰ ਹੈ, ਉਨ੍ਹਾਂ ਨੂੰ ਜ਼ਿਆਦਾ ਬੇਲੈਂਸ ਤੇ ਜਵਾਬਦੇਹ ਵਿਵਹਾਰ ਕਰਨਾ ਚਾਹੀਦਾ। ਇਸ 'ਤੇ ਸਿਧਾਰਥ ਨੇ ਕਿਹਾ ਕਿ ਮੈਂ ਸਿਰਫ਼ ਤੁਹਾਡੇ ਲਈ ਅਨਰਿਜਿਨੇਬਲ ਹਾਂ।

Posted By: Ravneet Kaur