ਜੇਐੱਨਐੱਨ, ਮੁੰਬਈ : ਨੈਸ਼ਨਲ ਐਵਾਰਡ ਵਿਨਰ ਤੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰ ਚੁੱਕੇ ਸੁਪਰ ਸਟਾਰ ਅਕਸ਼ੈ ਕੁਮਾਰ ਪੜ੍ਹਾਈ 'ਚ ਵਧੀਆ ਨਹੀਂ ਰਹੇ ਸਨ। ਇਹ ਗੱਲ ਕਾਫੀ ਚਰਚਿਤ ਰਹਿ ਚੁੱਕੀ ਹੈ ਪਰ ਹੁਣ ਸਵਾਲ ਇਹ ਹੈ ਕਿ ਉਹ ਕਿੰਨੇ ਸਾਲ ਫੇਲ੍ਹ ਹੋਏ। ਇਸ ਗੱਲ ਦਾ ਜਵਾਬ ਪ੍ਰੋਡਿਊਸਰ ਤੇ ਡਾਇਰੈਕਟਰ ਸਾਜਿਦ ਨਾਡਿਆਵਾਲਾ ਨੇ ਦਿੱਤਾ ਹੈ। ਸਾਜਿਦ ਨੇ ਇਸ ਗੱਲ ਦਾ ਖੁਲਾਸਾ 'ਦ ਕਪਿਲ ਸ਼ਰਮਾ ਸ਼ੋਅ' 'ਚ ਕੀਤਾ।

www.instagram.com/tv/B3y_dRglbDF/

ਸਾਜਿਦ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, 'ਅਕਸ਼ੈ ਨੂੰ ਸਕੂਲ ਨਾਲ ਬਹੁਤ ਪਿਆਰ ਸੀ। ਇਕ ਸਾਲ ਮੇਰੇ ਤੋਂ ਜੂਨੀਅਰ ਸਨ, ਜਦੋਂ ਮੈਂ ਨਿਕਲਿਆਂ ਤਾਂ ਤਿੰਨ ਸਾਲ ਜੂਨੀਅਰ ਸਨ। ਇਸ ਤੋਂ ਬਾਅਦ ਜਦੋਂ ਮੈਂ ਕਾਲਜ ਪਾਸ ਹੋਇਆ, ਉਦੋਂ ਵੀ ਇਹ ਸਕਲੂ 'ਚ ਸਨ।' ਇਸ ਦੌਰਾਨ ਅਕਸ਼ੈ ਵੀ ਸਾਜਿਦ ਨਾਲ ਖੜ੍ਹੇ ਸਨ। ਹੁਣ ਜੇ ਇਸ ਜਵਾਬ ਦੇ ਹਿਸਾਬ ਨਾਲ ਸੋਚੀਏ, ਤਾਂ ਉਹ ਸਕੂਲ 'ਚ ਘੱਟ ਤੋ ਘੱਟ 2 ਸਾਲ ਫੇਲ੍ਹ ਹੋਏ ਹਨ। ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਦੀ ਗੱਲ ਕਰੀਏ, ਤਾਂ ਸਾਜਿਦ ਦਾ ਕਾਲਜ ਟਾਈਮ 2 ਜਾਂ 3 ਸਾਲ ਦਾ ਰਿਹਾ ਹੋਵੇਗਾ। ਇਸ ਦੌਰਾਨ ਵੀ ਜੇ ਅਕਸ਼ੈ ਫੇਲ੍ਹ ਹੋਏ, ਤਾਂ ਉਹ ਘੱਟ ਤੋਂ ਘੱਟ 4 ਤੋਂ 5 ਸਾਲ ਫੇਲ੍ਹ ਹੋਏ ਹੋਣਗੇ।

ਫੇਲ੍ਹ ਹੋਣ ਦਾ ਜ਼ਿਕਰ ਇਸ ਤੋਂ ਪਹਿਲਾਂ ਅਕਸ਼ੈ ਖੁਦ ਵੀ ਕਰ ਚੁੱਕੇ ਹਨ। ਸਾਲ 2017 'ਚ ਜਦੋਂ ਉਨ੍ਹਾਂ ਨੇ ਫਿਲਮ 'ਰੁਸਤਮ' ਲਈ ਨੈਸ਼ਨਲ ਐਵਾਰਡ ਮਿਲਿਆ, ਉਦੋਂ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਅਕਸ਼ੈ ਨੇ ਕਿਹਾ ਸੀ ਕਿ ਮੈਂ ਸਕੂਲ 'ਚ ਫੇਲ੍ਹ ਹੋ ਗਿਆ ਸੀ ਤੇ ਅੱਜ ਮੇਰੇ ਕੋਲ ਨੈਸ਼ਨਲ ਐਵਾਰਡ ਹੈ। ਉਨ੍ਹਾਂ ਨੇ ਆਤਮ ਹੱਤਿਆ ਖ਼ਿਲਾਫ਼ ਇਕ ਵੀਡੀਓ ਬਣਾਈ ਸੀ, ਜਿਸ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਅਕਸ਼ੈ ਨੇ ਖਾਲਸਾ ਕਾਲਜ ਤੋਂ ਐਡਮਿਸ਼ਨ ਲਈ ਸੀ, ਪਰ ਉਹ ਕਾਲਜ ਵੀ ਪੂਰਾ ਨਹੀਂ ਕਰ ਪਾਏ ਸਨ। ਹਾਲਾਂਕਿ ਉਹ ਹੁਣ ਇੰਡਸਟਰੀ ਦੇ ਵੱਡੇ ਸੁਰਸਟਾਰ ਹਨ।

Posted By: Amita Verma