ਜੇਐੱਨਐੱਨ, ਨਵੀਂ ਦਿੱਲੀ : ਫਿਲਮ ਅਦਾਕਾਰ ਸਾਹਿਲ ਖ਼ਾਨ ’ਤੇ ਬਾਡੀ ਬਿਲਡਰ ਮਨੋਜ ਪਾਟਿਲ ਨੇ ਦੋਸ਼ ਲਗਾਇਆ ਹੈ ਕਿ ਉਹ ਉਸਨੂੰ ਪਰੇਸ਼ਾਨ ਕਰਦੇ ਹਨ। ਦਰਅਸਲ ਮਨੋਜ ਪਾਟਿਲ ਨੇ ਆਤਮ-ਹੱਤਿਆ ਦਾ ਯਤਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਕ ਸੁਸਾਈਡ ਨੋਟ ਲਿਖ ਕੇ ਛੱਡਿਆ ਸੀ। ਮਨੋਜ ਪਾਟਿਲ ਮਿਸਟਰ ਇੰਡੀਆ ਦੇ ਜੇਤੂ ਅਤੇ ਬਾਡੀ ਬਿਲਡਰ ਹਨ। ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਆਵਾਸ ’ਤੇ ਆਤਮ-ਹੱਤਿਆ ਦਾ ਯਤਨ ਕੀਤਾ ਹੈ। ਪਰਿਵਾਰ ਅਨੁਸਾਰ ਮਨੋਜ ਦਾ ਕੂਪਰ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮਨੋਜ ਪਾਟਿਲ ਨੇ ਆਪਣੇ ਸੁਸਾਈਡ ਨੋਟ ’ਚ ਅਦਾਕਾਰ ਸਾਹਿਲ ਖ਼ਾਨ ਦਾ ਨਾਮ ਲਿਖਿਆ ਹੈ।

ਮਨੋਜ ਪਾਟਿਲ ਦੇ ਪਰਿਵਾਰ ਅਨੁਸਾਰ ਉਨ੍ਹਾਂ ਨੇ ਸਾਹਿਲ ਖਾਨ ਖ਼ਿਲਾਫ਼ ਮੁੰਬਈ ਦੇ ਓਸ਼ਿਵਾਰਾ ਪੁਲਿਸ ਸਟੇਸ਼ਨ ’ਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸਾਹਿਲ ਖਾਨ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ।

Posted By: Ramanjit Kaur