ਜੇਐੱਨਐੱਨ, ਨਵੀਂ ਦਿੱਲੀ : ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਤੂਫ਼ਾਨ’ ’ਚ ਫਰਹਾਨ ਅਖ਼ਤਰ ਇਕ ਬਾਕਸਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਹ ਫਿਲਮ ਇਕ ਸਟਰੀਟ ਬਾਕਸਰ ਦੇ ਸੰਘਰਸ਼ਾਂ ’ਤੇ ਬਣੀ ਹੈ। ਅਜਿਹੇ ’ਚ ਜਦੋਂ ਫਰਹਾਨ ਅਖ਼ਤਰ ਦੇ ਸਾਹਮਣੇ ਇਕ ਰੀਅਲ ਲਾਈਫ ਬਾਕਸਰ ਦਾ ਵੀਡੀਓ ਲੰਘਿਆ, ਜਿਸਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੈ ਤਾਂ ਫ਼ਰਹਾਨ ਭਾਵੁਕ ਹੋ ਗਏ। ਉਨ੍ਹਾਂ ਨੇ ਇਸ ਬਾਕਸਰ ਦੀ ਜਾਣਕਾਰੀ ਵੀਡੀਓ ਸ਼ੇਅਰ ਕਰਨ ਵਾਲੇ ਸਖ਼ਸ਼ ਤੋਂ ਮੰਗੀ ਹੈ।

This is heartbreaking yet so inspiring to see how humbly this sportsperson has coped with unfulfilled ambition. Can you please share his contact details? @duggal_saurabh https://t.co/QNC0RvlQ7q" rel="nofollow

— Farhan Akhtar (@FarOutAkhtar) April 15, 2021

ਵੀਡੀਓ ਆਬਿਦ ਖ਼ਾਨ ਬਾਰੇ ਹੈ, ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ਦਾ ਬਾਕਸਰ ਦੱਸਿਆ ਗਿਆ ਹੈ। ਇਸਦੇ ਨਾਲ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ, ਆਬਿਦ ਐੱਨਆਈਐੱਸ ਸਿਖਲਾਈ ਕੋਚ ਸਨ, ਪਰ ਹੁਣ ਉਨ੍ਹਾਂ ਨੂੰ ਗੁਜ਼ਾਰੇ ਲਈ ਆਟੋ ਚਲਾਉਣਾ ਪੈ ਰਿਹਾ ਹੈ। ਵੀਡੀਓ ’ਚ ਆਬਿਦ ਬਾਕਸਿੰਗ ਦੇ ਪੰਚ ਲਾਉਂਦੇ ਨਜ਼ਰ ਆਉਂਦੇ ਹਨ, ਉਥੇ ਹੀ ਉਹ ਆਪਣੀ ਕਹਾਣੀ ਸੁਣਾਉਂਦੇ ਹਨ। ਫਰਹਾਨ ਨੇ ਇਹ ਵੀਡੀਓ ਰੀ-ਟਵੀਟ ਕਰਕੇ ਲਿਖਿਆ- ਇਹ ਦੇਖਣਾ ਦੁਖਦ ਪਰ ਪ੍ਰੇਰਣਾਦਾਇਕ ਵੀ ਹੈ। ਇਸ ਸਪੋਰਟਸਮੈਨ ਨੇ ਕਿਸ ਤਰ੍ਹਾਂ ਆਪਣੀ ਅਧੂਰੀ ਲਾਲਸਾ ਦਾ ਮੁਕਾਬਲਾ ਕੀਤਾ ਹੈ। ਇਸਤੋਂ ਬਾਅਦ ਫਰਹਾਨ ਨੇ ਆਬਿਦ ਦੀ ਕਾਨਟੈਕਟ ਡਿਟੇਲਜ਼ ਮੰਗੀ।

ਵੀਡੀਓ ’ਚ ਆਬਿਦ ਕਹਿੰਦੇ ਹਨ ਕਿ ਗ਼ਰੀਬ ਇਨਸਾਨ ਲਈ ਸਭ ਤੋਂ ਵੱਡਾ ਸ਼ਰਾਪ ਗ਼ਰੀਬੀ ਹੈ ਅਤੇ ਉਸਤੋਂ ਵੱਡਾ ਸ਼ਰਾਪ ਇਹ ਹੈ ਕਿ ਉਹ ਸਪੋਰਟਸ ਲਵਰ ਹੈ। ਸਪੋਰਟਸ ਪਰਸਨ ਹੁੰਦੇ ਹੋਏ ਮੈਂ ਕਈ ਅਚੀਵਮੈਂਟਸ ਹਾਸਿਲ ਕੀਤੇ। ਡਿਪਲੋਮਾ ਵੀ ਕੀਤਾ। ਉਸਤੋਂ ਬਾਅਦ ਵੀ ਜਾਬ ਨਹੀਂ ਮਿਲੀ। ਜਿਥੇ ਵੀ ਗਿਆ, ਨਕਾਰ ਦਿੱਤਾ ਗਿਆ। ਆਬਿਦ ਕਹਿੰਦੇ ਹਨ ਕਿ ਬਾਕਸਿੰਗ ’ਚ ਗ਼ਰੀਬ ਤਬਕੇ ਦੇ ਜਾਂ ਮਿਡਲ ਕਲਾਸ ਦੇ ਲੋਕ ਹੀ ਆਉਂਦੇ ਹਨ, ਕਿਉਂਕਿ ਇਸ ’ਚ ਮਾਰ ਖਾਣੀ ਪੈਂਦੀ ਹੈ। ਪੈਸੇ ਵਾਲਾ ਕ੍ਰਿਕਟ, ਲਾਨ ਟੈਨਿਸ, ਬੈਡਮਿੰਟਨ ਜਿਹੇ ਖੇਡ ਖੇਡਦਾ ਹੈ।

ਦੱਸ ਦੇਈਏ ਫਰਹਾਨ ਦੀ ਤੂਫ਼ਾਨ 21 ਮਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਫਿਲਮ ’ਚ ਮਿ੍ਰਣਾਲ ਠਾਕੁਰ ਅਤੇ ਪਰੇਸ਼ ਰਾਵਲ ਵੀ ਅਹਿਮ ਭੂਮਿਕਾਵਾਂ ’ਚ ਦਿਸਣਗੇ।

Posted By: Ramanjit Kaur