ਨਵੀਂ ਦਿੱਲੀ, ਜੇਐੱਨਐੱਨ : 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਕਵਿਤਾ ਕੌਸ਼ਿਕ ਸ਼ੁਰੂਆਤ ਤੋਂ ਹੀ ਘਰਵਾਲਿਆਂ ਦੇ ਨਿਸ਼ਾਨੇ 'ਤੇ ਹੈ। ਘਰ 'ਚ ਨਿੱਕੀ ਤੇ ਪਵਿਤਰਾ ਨੂੰ ਛੱਕ ਕੇ ਫਿਲਹਾਲ ਜ਼ਿਆਦਾਤਰ ਲੋਕ ਉਨ੍ਹਾਂ ਦੇ ਖ਼ਿਲਾਫ਼ ਹਨ। ਖਾਸਤੌਰ 'ਤੇ ਅਲੀ, ਜੈਲਮੀਨ ਤੇ ਅਭਿਨਵ।

24 ਨਵੰਬਰ ਦੇ ਐਪੀਸੋਡ 'ਚ ਇਕ ਟਾਸਕ ਸੀ ਕਿ ਜਿਨ੍ਹਾਂ ਵੀ ਮੈਂਬਰਾਂ ਨੇ ਘਰ 'ਚ ਨਿਯਮ (Rule) ਤੋੜਿਆ ਹੈ ਕਵਿਤਾ ਨੇ ਉਨ੍ਹਾਂ ਨੂੰ ਸਜਾ ਦੇਣੀ ਹੈ ਤੇ ਉਨ੍ਹਾਂ ਦਾ ਸਾਮਾਨ ਗਾਰਡਨ ਏਰੀਆ 'ਚ ਰੱਖੇ Dustbin 'ਚ ਪਾਉਣਾ ਹੈ। ਕਵਿਤਾ ਅਲੀ ਦਾ ਸਾਮਾਨ ਪਾਉਂਦੀ ਹੈ ਇਸ ਦੌਰਾਨ ਦੋਵਾਂ 'ਚ ਲੜਾਈ ਹੋ ਜਾਂਦੀ ਹੈ। ਇਸ ਲੜਾਈ 'ਚ ਅਭਿਨਵ, ਰੂਬੀਨਾ ਤੇ ਜੈਸਮੀਨ, ਅਲੀ ਦੀ ਸਾਈਡ ਲੈਂਦੇ ਹਨ। ਕਿਉਂਕਿ ਅਭਿਨਵ ਇਹ ਟਾਸਕ ਹੀ ਰੋਕ ਦਿੰਦੇ ਹਨ, ਇਸ ਲਈ ਬਿੱਗ ਬੌਸ ਅਭਿਨਵ ਨੂੰ ਸਜ਼ਾ ਦਿੰਦੇ ਹਨ।


ਹੁਣ ਅੱਜ ਦੇ ਐਪੀਸੋਡ 'ਚ ਅਭਿਨਵ ਤੇ ਰੂਬੀਨਾ ਪੂਰੀ ਤਰ੍ਹਾਂ ਕਵਿਤਾ ਖ਼ਿਲਾਫ਼ ਬਗਾਵਤ ਕਰਦੇ ਹੋਏ ਦਿਖਾਈ ਦੇਣਗੇ। ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ 'ਚ ਕਵਿਤਾ, ਅਭਿਨਵ ਨਾਲ ਨਾਸ਼ਤਾ ਬਣਾਉਣ ਦੀ ਗੱਲ ਕਰਦੀ ਦਿਖਾਈ ਦੇ ਰਹੀ ਹੈ ਤੇ ਅਭਿਨਵ ਅਜਿਹਾ ਕਰਨ ਤੋਂ ਮਨਾ ਕਰ ਰਹੇ ਹਨ। ਉੱਥੇ ਹੀ ਰੂਬੀਨਾ, ਕਵੀਤਾ ਨੂੰ ਕਹਿੰਦੀ ਹੈ ਕਿ ਉਹ ਨਾਸ਼ਤੇ ਤੇ ਖਾਣੇ ਦਾ ਕੰਮ ਕਿਸੇ ਹੋਰ ਨੂੰ ਦੇ ਦੇਣ। ਕਵਿਤਾ ਪੁੱਛਦੀ ਹੈ ਕਿ ਉਨ੍ਹਾਂ ਨੂੰ ਕੀ ਦਿੱਕਤ ਹੈ ਜਿਸ ਦੇ ਜਵਾਬ 'ਚ ਰੂਬੀਨਾ ਪਲਟ ਕੇ ਕਹਿੰਦੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੀ Captaincy ਤੋਂ ਹੀ ਦਿੱਕਤ ਹੈ। ਇਸ ਤੋਂ ਬਾਅਦ ਕਵਿਤਾ, ਰੂਬੀਨਾ ਤੇ ਅਭਿਨਵ 'ਚ ਬਹਿਸ ਹੁੰਦੀ ਦਿਖ ਰਹੀ ਹੈ। ਵੀਡੀਓ 'ਚ ਰੂਬੀਨਾ ਕਹਿੰਦੀ ਹੈ ਜਦੋਂ ਤਕ ਕਵਿਤਾ ਘਰ ਦੀ ਕੈਪਟਨ ਹੈ ਉਹ ਇਸ ਘਰ ਦਾ ਕੋਈ ਕੰਮ ਨਹੀਂ ਕਰੇਗੀ। ਉੱਥੇ ਕਵਿਤਾ ਵੀ ਆਪਣੇ Villain ਬਣਨ ਦੀ ਗੱਲ ਕਰਦੀ ਦਿਖ ਰਹੀ ਹੈ।

Posted By: Rajnish Kaur