ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ Janhvi Kapoor ਤੇ ਰਾਜ ਕੁਮਾਰ ਰਾਵ ਦੀ ਫਿਲਮ ‘ਰੂਹੀ’ ਇਨ੍ਹਾਂ ਦਿਨਾਂ ’ਚ ਕਾਫੀ ਚਰਚਾ ’ਚ ਹੈ। ਫਿਲਮ ਦਾ ਟਰੇਲਰ ਰਿਲੀਜ਼ ਕਰਨ ਦੇ ਨਾਲ-ਨਾਲ ਇਸ ਦੇ ਦੋ ਗਾਣੇ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ। ਹੁਣ ਅੱਜ ਫਿਲਮ ਦਾ ਤੀਜਾ ਗੀਤ ‘ਨਦੀਓ ਪਾਰ’ ਰਿਲੀਜ਼ ਕਰ ਦਿੱਤਾ ਗਿਆ ਹੈ। ‘ਨਦੀਓ ਪਾਰ’ 2004 ’ਚ ਰਿਲੀਜ਼ ਹੋਏ Shamur ਗਰੁੱਪ ਦੇ ਫੇਮਸ ਟਰੈਕ Let's the music play ਦਾ ਰੀਮੇਕ ਵਰਜਨ ਹੈ ਜਿਸ ਨੂੰ Chris Barbosa and Ed Chisolm ਨੇ ਲਿਖਿਆ ਸੀ। ਇਸ ਦੇ ਹਿੰਦੀ ਵਰਜਨ ਨੂੰ ਸਚਿਨ-ਜ਼ਿਗਰ ਨੇ ਗਾਇਆ ਹੈ।


ਨਦੀਓ ਪਾਰ ਇਕ Sensuous Dancing ਨੰਬਰ ਹੈ ਜਿਸ ’ਚ Janhvi Kapoor ਨੇ ਬਹੁਤ ਹੀ ਜ਼ਬਰਦਸਤ ਡਾਂਸ ਕੀਤਾ ਹੈ। ਇਸ ਗਾਣੇ ’ਚ Janhvi Kapoor ਨੇ ਕਾਫੀ ਵਧਾਈਆ ਡਾਂਸ ਕੀਤਾ ਹੈ ਤੇ moves ਦਿਖਾਏ ਹਨ ਵੈਸੇ ਤੁਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਦੇਖਿਆ ਹੋਵੇਗਾ। ਜਾਹਨਵੀ ਕਪੂਰ ਇਕ ਬਿਹਤਰੀਨ ਡਾਂਸਰ ਹੈ ਤੇ ਉਸ ਦਾ ਸਬੂਤ ਉਹ ਆਪਣੇ ਕਈ ਇੰਸਟਾਗ੍ਰਾਮ ਵੀਡੀਓਜ਼ ’ਚ ਦੇ ਚੁੱਕੀ ਹੈ। ਜ਼ਿਆਦਾਤਰ ਲੋਕਾਂ ਨੇ Janhvi Kapoor ਨੂੰ Indian Song ’ਤੇ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ ਪਰ ਇਸ ਗੀਤ ’ਚ ਜਾਹਨਵੀ ਕਾਫੀ ਸੈਕਸੀ ਡਾਂਸ ਕਰ ਰਹੀ ਹੈ ਤੇ ਗੋਲਡਨ ਡਰੈਸ ’ਚ ਕਾਫੀ ਹੌਟ Hot ਲੱਗ ਰਹੀ ਹੈ। 2 ਮਿੰਟ 27 Second ਦਾ ਇਹ ਗੀਤ ਪਰਫੇਕਟ ਪਾਰਟੀ ਨੰਬਰ ਹੈ। ਦੇਖੋ ਵੀਡੀਓ।

Posted By: Rajnish Kaur