Rohit Shetty ਦਾ ਕਾਰਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਆਪਣੀਆਂ ਫਿਲਮਾਂ 'ਚ ਦਸ-ਵੀਹ ਕਾਰਾਂ ਉਡਾਣਾ ਉਨ੍ਹਾਂ ਲਈ ਆਮ ਗੱਲ ਹੈ। Singham ਹੋਵੇ ਜਾ Dilwale ... ਹਰ ਫਿਲਮ 'ਚ ਉਨ੍ਹਾਂ ਨੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਨੂੰ ਬੰਬ ਨਾਲ ਉਡਾਇਆ ਹੈ ਜਾ ਟੱਕਰ ਕਰਵਾਈ ਹੈ। ਇਹ ਕਾਰ ਦਾ ਪਿਆਰ ਅਸਲ ਜ਼ਿੰਦਗੀ 'ਚ ਵੀ ਨਜ਼ਰ ਆ ਰਿਹਾ ਹੈ। ਇਸ ਫਿਲਮਕਾਰ ਨੇ Lamborghini Urus ਖਰੀਦੀ ਹੈ। ਇਸ ਲਗਜ਼ਰੀ ਐੱਸਯੂਵੀ ਦੀ ਐਕਸ ਸ਼ੋਅ ਰੂਮ ਕੀਮਤ ਹੀ ਇੰਨੀ ਹੈ ਕਿ ਛੋਟੇ ਸ਼ਹਿਰਾਂ 'ਚ ਤਾਂ ਬੰਗਲਾ ਬਣ ਜਾਵੇਗਾ। ਰੋਹਿਤ ਦੀ ਇਹ ਕਾਰ ਤਿੰਨ ਕਰੋੜ ਰੁਪਏ ਦੀ ਹੈ। ਟੈਕਸ ਦੇ ਕੇ ਜਦੋਂ ਇਹ ਸੜਕ 'ਤੇ ਦੌੜੇਗੀ ਉਦੋਂ ਤਕ ਇਸ ਦੀ ਕੀਮਤ ਕਰੀਬ 3:50 ਕਰੋੜ ਰੁਪਏ ਪਹੁੰਚ ਜਾਵੇਗੀ।

ਰੋਹਿਤ ਸ਼ੈੱਟੀ ਨੇ ਆਪਣੀ ਇਸ ਖਰੀਦੀ ਹੋਈ ਕਾਰ ਦਾ ਪ੍ਰਚਾਰ ਨਹੀਂ ਕੀਤਾ ਹੈ। ਦਰਅਸਲ ਜਿਸ ਡੀਲਰ ਤੋਂ ਉਨ੍ਹਾਂ ਨੇ ਇਸ ਗੱਡੀ ਨੂੰ ਖਰੀਦਿਆ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਿਤ ਦਾ ਇਕ ਫੋਟੋ ਪੋਸਟ ਕੀਤੇ ਤੇ ਉਨ੍ਹਾਂ ਦੀ ਇਸ ਨਵੀਂ ਖਰੀਦੀ ਹੋਈ ਕਾਰ ਬਾਰੇ ਦੱਸਿਆ।

ਇਸ ਪੋਸਟ 'ਚ ਲਿਖਿਆ ਗਿਆ ਹੈ 'Extraordinary ਇਨਸਾਨ ਲਈ Extraordinary ਕਾਰ। Lamborghini mumbai ਨੇ ਭਾਰਤ ਦੇ ਸਭ ਤੋਂ ਸਫਲ ਫਿਲਮਕਾਰ ਨੂੰ ਡਿਲੀਵਰ ਕੀਤੀ ਹੈ ਯੂਆਰਯੂਐੱਸਆਈ ਇਹ ਕਾਰ ਉਨ੍ਹਾਂ ਦੇ ਅੰਦਾਜ਼ 'ਚ ਚਾਰ ਚੰਦ ਲਾਵੇਗੀ।'

Posted By: Sukhdev Singh