ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਹੁਣ ਤੇਜ਼ੀ ਨਾਲ ਚਰਚਾ 'ਚ ਆਉਂਦਾ ਜਾ ਰਿਹਾ ਹੈ। ਇਹ ਕੇਸ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਬੇਟੇ ਦੇ ਦੇਹਾਂਤ ਦੇ ਕਰੀਬ 45 ਦਿਨਾਂ ਬਾਅਦ ਐੱਫਆਈਆਰ ਦਰਜ ਕਰਵਾਈ ਹੈ। ਕੇਕੇ ਸਿੰਘ ਨੇ ਰਿਆ ਚੱਕਰਵਰਤੀ ਤੇ ਉਸ ਦੇ ਰਿਸ਼ਤੇਦਾਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੀ ਐੱਫਆਈਆਰ 'ਚ ਰਿਆ ਤੇ ਉਨ੍ਹਾਂ ਦੇ ਪਰਿਵਾਰ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਉੱਥੇ ਹੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਰ ਨੂੰ ਲੈ ਕੇ ਪੋਸਟ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਉਨ੍ਹਾਂ ਨੇ ਰਿਆ ਚੱਕਰਵਰਤੀ ਤੇ ਇੰਡਸਟਰੀ ਦੇ ਕਈ ਲੋਕਾਂ 'ਤੇ ਵੀ ਨਿਸ਼ਾਨਾ ਬਣਾਇਆ। ਉੱਥੇ ਹੀ ਹੁਣ ਕੰਗਨਾ ਨੇ ਇਕ ਹੋਰ ਪੋਸਟ ਸ਼ੇਅਰ ਕੀਤਾ ਹੈ ਜੋ ਕਾਫੀ ਹੈਰਾਨ ਕਰਨ ਵਾਲਾ ਹੈ।

ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਕੰਗਨਾ ਰਨੋਟ ਲਗਾਤਾਰ ਸੋਸ਼ਲ ਮੀਡੀਆ 'ਤੇ ਖੁਲ੍ਹ ਕੇ ਬੋਲ ਰਹੀ ਹੈ। ਉੱਥੇ ਹੀ ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ। ਦਰਅਸਲ ਇਕ ਯੂਜ਼ਰਜ਼ ਨੇ ਸਕਰੀਨਸ਼ੌਟ ਸ਼ੇਅਰ ਕਰ ਕੇ ਦੱਸਿਆ ਕਿ ਸੁਸ਼ਾਂਤ ਸੋਸ਼ਲ ਮੀਡੀਆ 'ਤੇ ਆਲਿਆ ਭੱਟ ਨੂੰ ਫੌਲੋ ਕਰ ਰਹੇ ਸਨ। ਹਾਲਾਂਕਿ ਇਸ 'ਚ ਕੋਈ ਗ਼ਲਤ ਗੱਲ ਨਹੀਂ ਹੈ ਪਰ ਅਜਿਹੀਆਂ ਗਤੀਵਿਧੀਆਂ ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਹੋਇਆ ਜੋ ਹਰ ਕਿਸੇ ਨੂੰ ਸੋਚਣ ਲਈ ਮਜ਼ਬੂਰ ਕਰ ਸਕਦਾ ਹੈ। ਇਸ ਗੱਲ ਨੂੰ ਲੈ ਕੇ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਹੈ।

ਕੰਗਨਾ ਰਣੌਤ ਦੀ ਟੀਮ ਨੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਯੂਜ਼ਰਜ਼ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, 'ਹੁਣ ਤਾਂ ਸੁਸ਼ਾਂਤ ਦੇ ਲਈ ਸੀਬੀਆਈ ਜਾਂਚ ਦੀ ਜ਼ਰੂਰਤ ਹੈ। ਰਿਆ ਕੋਲ ਸੁਸ਼ਾਂਤ ਦੇ ਸਾਰੇ ਗੈਜੇਟਸ ਹਨ। ਹੋ ਸਕਦਾ ਹੈ ਮਹੇਸ਼ ਭੱਟ ਦਾ ਹੁਕਮ ਆਇਆ ਹੋਵੇ ਕਿ ਆਲਿਆ ਨੂੰ ਫਾਲੋ ਕਰਨਾ ਹੈ। ਸੁਸ਼ਾਂਤ ਦੇ ਕਈ ਸਾਰੇ ਪੋਸਟ ਡਿਲੀਟ ਵੀ ਕੀਤੇ ਗਏ ਸਨ।'

ਕੰਗਨਾ ਰਣੌਤ ਦਾ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਤੇ ਲਗਾਤਾਰ ਯੂਜ਼ਰਜ਼ ਦੇ Comments ਵੀ ਆ ਰਹੇ ਹਨ। ਉੱਥੇ ਹੀ ਸੁਸ਼ਾਂਤ ਦੇ ਫੈਨਜ਼ ਉਨ੍ਹਾਂ ਲਈ ਸੀਬੀਆਈ ਜਾਂਚ ਦੀ ਮੰਗ ਵੀ ਕਰ ਰਹੇ ਹਨ।

Posted By: Rajnish Kaur