ਜੇਐੱਨਐੱਨ, ਨਵੀਂ ਦਿੱਲੀ : Ryan Grantham get Life Sentence : ਹਾਲੀਵੁੱਡ ਐਕਟਰ ਰਿਆਨ ਗ੍ਰੰਥਮ ਨੂੰ ਕੋਰਟ 'ਚ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ। 24 ਸਾਲਾ ਅਦਾਕਾਰ ਨੇ ਆਪਣੀ ਮਾਂ ਨੂੰ ਸਿਰ ਵਿਚ ਗੋਲ਼ੀ ਮਾਰੀ ਸੀ, ਜਦੋਂ ਉਹ ਪਿਆਨੋ ਵਜਾ ਰਹੀ ਸੀ। ਖਾਸ ਗੱਲ ਇਹ ਹੈ ਕਿ ਉਹ ਕੈਨੇਡਾ ਦੇ ਪੀਐੱਮ ਜਸਟਿਸ ਟਰੂਡੋ ਨੂੰ ਵੀ ਗੋਲ਼ੀ ਮਾਰਨਾ ਚਾਹੁੰਦਾ ਸੀ।

ਰਿਆਨ ਗ੍ਰੰਥਮ ਨੇ ਮਾਰਚ 2020 'ਚ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ

ਹਾਲੀਵੁੱਡ ਅਦਾਕਾਰ ਰਿਆਨ ਗ੍ਰੰਥਮ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਵਿਚ ਰਿਵਰਡੇਲ ਤੇ ਡਾਇਰੀ ਆਫ ਦਿ ਵਿੰਪੀ ਕਿਡ ਸ਼ਾਮਲ ਹੈ। ਰਿਆਨ ਗ੍ਰੰਥਮ ਨੇ ਮਾਰਚ 2020 'ਚ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ। ਖਬਰਾਂ ਅਨੁਸਾਰ ਕੋਰਟ ਨੇ ਨਾ ਸਿਰਫ਼ ਸਜ਼ਾ ਸੁਣਾਈ ਹੈ ਬਲਕਿ ਤਾਉਮਰ ਫਾਇਰ ਅਲਾਰਮ ਰੱਖਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਗਈ ਹੈ।

ਰਿਆਨ ਗ੍ਰੰਥਮ ਨੂੰ ਸਜ਼ਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸੁਣਾਈ ਹੈ

ਸੀਬੀਸੀ ਨਿਊਜ਼ ਅਨੁਸਾਰ ਰਿਆਨ ਗ੍ਰੰਥਮ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਉੱਤੇ ਸੈਕੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਸੀ। ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ ਰਿਆਨ ਨੂੰ ਦੋਸ਼ੀ ਪਾਇਆ ਗਿਆ ਹੈ ਕਿ ਉਸ ਨੇ ਆਪਣੀ ਮਾਂ ਬਾਰਬਰਾ ਵੇਟ ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਪਿਆਨੋ ਵਜਾ ਰਹੀ ਸੀ। ਇਹ ਸਜ਼ਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸੁਣਾਈ ਹੈ।

ਰਿਆਨ ਗ੍ਰੰਥਮ ਕੈਨੇਡੀਅਨ ਪੀਐੱਮ ਟਰੂਡੋ ਦੀ ਵੀ ਹੱਤਿਆ ਕਰਨਾ ਚਾਹੁੰਦਾ ਸੀ

ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਰਿਆਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹੱਤਿਆ ਕਰਨਾ ਚਾਹੁੰਦਾ ਸੀ। ਸੈਕੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਰਿਆਨ ਗ੍ਰੰਥਮ ਇਕ ਯੂਨੀਵਰਸਿਟੀ 'ਚ ਸਮੂਹਿਕ ਕਤਲੇਆਮ ਕਰਨਾ ਚਾਹੁੰਦਾ ਸੀ। ਉਸ ਦੀ ਭੈਣ ਨੇ ਵੀ ਅਦਾਲਤ ਵਿੱਚ ਗਵਾਹੀ ਦਿੱਤੀ ਹੈ ਕਿ ਉਸ ਦੀ ਭਰਾ ਇੱਕ ਖਤਰਨਾਕ ਆਦਮੀ ਹੈ।

Posted By: Seema Anand