ਮੁੰਬਈ : ਆਲਿਆ ਭੱਟ ਅਤੇ ਰਣਬੀਰ ਕਪੂਰ ਦੀ ਪ੍ਰੇਮ ਕਹਾਣੀ ਹਰ ਦੂਸਰੇ ਦਿਨ ਮੀਡੀਆ ਦੀਆਂ ਸੁਰਖੀਆਂ ਵਿਚ ਰਹਿੰਦੀ ਹੈ। ਦੋਵਾਂ ਨੇ ਬੇਸ਼ੱਕ ਆਪਣੇ ਰਿਸ਼ਥੇ ਵਿਚ ਹੋਣ ਦੀ ਗੱਲ ਕਬੂਲ ਨਹੀਂ ਕੀਤੀ ਹੈ ਪਰ ਉਨ੍ਹਾਂ ਦੀ ਲਵ ਸਟੋਰੀ ਕਿਸੇ ਤੋਂ ਲੁਕੀ ਨਹੀਂ ਹੈ। ਆਲਿਆ ਅਤੇ ਰਣਬੀਰ ਅਕਸਰ ਇਕ-ਦੂਸਰੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਅਜਿਹੇ ਵਿਚ ਹੁਣ ਖ਼ਬਰ ਆ ਰਹੀ ਹੈ ਕਿ ਰਣਬੀਰ ਦੀ ਭੈਣ ਰਿਧੀਮਾ ਕਪੂਰ ਨੇ ਦੋਵਾਂ ਨੂੰ ਇਕ ਸਪੈਸ਼ਲ ਗਿਫਟ ਦਿੱਤਾ ਹੈ।


ਆਲਿਆ ਭੱਟ ਅਤੇ ਰਣਬੀਰ ਕਪੂਰ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਕ ਮੀਡੀਆ ਰਿਪੋਰਟ ਅਨੁਸਾਰ, ਰਿਧੀਮਾ ਨੇ ਆਲਿਆ ਅਤੇ ਰਣਬੀਰ ਨੂੰ ਨਿਊ ਈਅਰ ਦਾ ਇਕ ਸਪੈਸ਼ਲ ਗਿਫਟ ਦਿੱਤਾ ਹੈ। ਰਿਧੀਮਾ ਨੇ ਭਰਾ ਰਣਬੀਰ ਅਤੇ ਆਲਿਆ ਨੂੰ Couple Ring Gift ਕੀਤੀ ਹੈ। ਗੋਲਡ ਦੀ ਇਸ ਖਾਸ ਰਿੰਗ 'ਤੇ AR ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿਧੀਮਾ ਨੇ ਆਲਿਆ ਭੱਟ ਨੂੰ ਇਕ ਬ੍ਰੈਸਲੇਟ ਗਿਫ਼ਟ ਕੀਤਾ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਰਿਧੀਮਾ ਦੇ ਇਸ ਖਾਸ ਤੋਹਫ਼ੇ ਦੀ ਖਬਰ ਮੀਡੀਆ 'ਚ ਆਉਂਦੇ ਹਨ ਰਣਬੀਰ ਅਤੇ ਆਲਿਆ ਦੇ ਫੈਨ ਉਨ੍ਹਾਂ ਦੇ ਵਿਆਹ ਦੇ ਕਿਆਸ ਲਗਾਉਣ ਲੱਗੇ ਹਨ।