ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਦੇ ਸਭ ਤੋਂ ਚਰਚਿਤ ਕਪਲ 'ਚੋਂ ਇਕ ਅਲੀ ਫਜਲ ਤੇ ਰਿਚਾ ਚੱਢਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਦੂਜੇ ਦਾ ਕਿਸੇ ਹੋਰ ਅਦਾਕਾਰ ਨਾਲ ਇੰਟੀਮੇਟ ਸੀਨ ਕਰਨ 'ਚ ਕੋਈ ਮੁਸ਼ਕਿਲ ਨਹੀਂ ਹੈ। ਰਿਚਾ ਚੱਢਾ ਨੇ ਕਿਹਾ ਇੰਟੀਮੇਟ ਸੀਨ ਦੀ ਸ਼ੂਟਿੰਗ 'ਚ ਅਦਾਕਾਰਾ 'ਚ ਕੁਝ ਵੀ ਰੌਮਾਂਟਿਕ ਨਹੀਂ ਹੁੰਦਾ ਹੈ।

ਫੀਟ ਅਪ ਵਿਦ ਦਿ ਸਟਾਰਜ਼ ਦੇ ਲੇਟੈਸਟ ਐਪੀਸੋਡ 'ਚ ਨਜ਼ਰ ਆਏ ਅਲੀ ਫਜ਼ਲ ਤੇ ਰਿਚਾ ਚੱਢਾ ਨਾਲ ਹੋਰ ਅਦਾਕਾਰ ਨਾਲ ਸਕਰੀਨ 'ਤੇ ਇੰਟੀਮੇਟ ਦ੍ਰਿਸ਼ ਕਰਨ ਲਈ ਇਕ-ਦੂਜੇ ਪ੍ਰਤੀ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ। ਰਿਚਾ ਨੇ ਕਿਹਾ ਕਿ ਇੰਟੀਮੇਟ ਸੀਨ ਦੀ ਸ਼ੂਟਿੰਗ ਨੂੰ ਲੈ ਕੇ ਰੌਮਾਂਟਿਕ ਕੁਝ ਵੀ ਨਹੀਂ ਹੁੰਦਾ ਹੈ।

ਰਿਚਾ ਨੇ ਅੱਗੇ ਦੱਸਿਆ ਕਿ ਜਿਥੋਂ ਤਕ ਕਿਸ ਤੇ ਇੰਟੀਮੇਟ ਸੀਨ ਦੀ ਗੱਲ ਹੈ ਸਾਨੂੰ ਪਤਾ ਹੁੰਦਾ ਹੈ ਕਿ ਸੱਚਾਈ ਕੀ ਹੈ। ਕਿਉਂਕਿ ਅਸੀਂ ਉਹੀ ਕਰਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ। ਤੁਸੀਂ ਕਿਸ ਸੀਨ ਸ਼ੂਟ ਕਰ ਰਹੇ ਹੁੰਦੇ ਹੋ ਉਦੋਂ ਹੀ ਇਕ ਚਾਚਾ ਆ ਕੇ 'ਚ ਬੋਲਦਾ ਹੈ ਥੋੜ੍ਹਾ ਧਰਮੋਕੋਲ 'ਤੇ ਕਰਨਾ ਕਿਸ 'ਚ ਤੁਹਾਡੀ ਜੀਭ ਨਹੀਂ ਦਿਸ ਰਹੀ ਹੈ...ਹੋਰ ਇਹ ਸੱਚ 'ਚ ਅਜੀਬ ਹੁੰਦਾ ਹੈ। ਅਲੀ ਨੇ ਕਿਹਾ ਕਿ ਇੰਟੀਮੇਟ ਸੀਨ ਜੇਕਰ ਚੰਗੀ ਤਰ੍ਹਾਂ ਕੋਰੀਓਗ੍ਰਾਫ ਕੀਤਾ ਜਾਵੇ ਤਾਂ ਜ਼ਿਆਦਾ ਪ੍ਰਭਾਵੀ ਬਣਾਦੇ ਹਨ।

ਫੁਕਰੇ ਤੇ ਫੁਕਰੇ ਰਿਟਰਜ਼ ਨਾਲ ਕੰਮ ਕਰ ਚੁੱਕੇ ਅਲੀ ਤੇ ਰਿਟਾ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਉਹ ਪਿਛਲੇ ਸਾਲ ਅਪ੍ਰੈਲ 'ਚ ਵਿਆਹ ਦੇ ਬੰਧਨ 'ਚ ਬੱਝਣ ਦੀ ਯੋਜਨਾ ਬਣਾ ਰਹੇ ਪਰ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਦੇ ਵਿਆਹ 'ਚ ਦੇਰੀ ਹੋਈ। ਫਿਲਹਾਲ ਉਹ ਇਕ ਸੀ ਫੇਸਿੰਗ ਹਾਊਸ 'ਚ ਸ਼ਿਫਟ ਹੋ ਗਏ ਹਨ। ਹਾਲ ਹੀ 'ਚ ਰੇਡਿਓ ਹੋਸਟ ਸਿਧਾਰਥ ਕਨਨ ਨਾਲ ਇਕ ਇੰਟਰਵਿਊ 'ਚ ਅਲੀ ਨੇ ਕਿਹਾ ਕਿ ਉਨ੍ਹਾਂ ਦਾ ਤੇ ਰਿਚਾ ਦਾ ਵਿਆਹ ਬਹੁਤ ਜਲਦ ਹੋਣ ਵਾਲਾ ਹੈ। ਸੋਚਿਆ ਥੋੜ੍ਹਾ ਪੈਸਾ ਕਮਾ ਲਈਏ ਪਹਿਲਾਂ ਕਿਉਂਕਿ ਕੰਮ ਵੀ ਤਾਂ ਰੁਕ ਗਿਆ ਹੈ ਨਾ। ਤਾਂ ਮਨਾਉਣ ਲਈ ਕੁਝ ਪੈਸਾ ਚਾਹੀਦੇ ਹਨ, ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ।

Posted By: Ravneet Kaur