ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਭਿਨੇਤਰੀ ਪਾਇਲ ਘੋਸ਼ ਨੇ ਫਿਲਮ ਮੇਕਰ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਤੇ ਸ਼ਿਕਾਇਤ ਵੀ ਦਰਜ ਕੀਤੀ ਹੈ। ਪਾਇਲ ਨੇ ਅਨੁਰਾਗ 'ਤੇ ਦੋਸ ਲਗਾਉਣ ਦੇ ਨਾਲ ਹੀ ਇਸ ਮਾਮਲੇ 'ਚ ਰੱਚਾ ਚੱਢਾ ਨੂੰ ਵੀ ਇਸ ਵਿਵਾਦ 'ਚ ਸ਼ਾਮਲ ਕੀਤੀ ਹੈ। ਇਸ 'ਤੇ ਗੁੱਸਾ ਜ਼ਾਹਿਰ ਕਰਦੇ ਹੋਏ ਰਿਚਾ ਨੇ ਪਾਇਲ ਘੋਸ਼ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਪਹਿਲਾ ਰਿਚਾ ਨੇ ਲੀਗਲ ਟੀਮ ਵੱਲੋਂ ਇਕ ਸਟੇਟਮੈਂਟ ਜਾਰੀ ਕੀਤੀ ਸੀ ਤੇ ਫਿਰ ਨੋਟਿਸ ਭੇਜ ਦਿੱਤਾ।

ਇਸ ਤੋਂ ਬਾਅਦ ਅਨੁਰਾਗ-ਪਾਇਲ ਘੋਸ਼ ਦੇ ਵਿਵਾਦ 'ਚ ਰਿਚਾ ਵੀ ਖ਼ਬਰਾਂ 'ਚ ਹਨ। ਹੁਣ ਸੋਸ਼ਲ ਮੀਡੀਆ 'ਤੇ ਕੋਈ ਅਭਿਨੇਤਰੀ ਦਾ ਸਪੋਰਟ ਕਰ ਰਹੇ ਹਨ ਤਾਂ ਕਈ ਲੋਕ ਇਨ੍ਹਾਂ ਦੇ ਵਿਰੋਧ 'ਚ ਗੱਲ ਕਰ ਰਹੇ ਹਨ। ਇਸ ਦੌਰਾਨ ਅਭਿਨੇਤਰੀ ਨੇ ਉਨ੍ਹਾਂ ਨੇ ਟਰੋਲ ਕਰਨ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਕੁਝ ਲੋਕ ਅਨੁਰਾਗ ਕਸ਼ਯਪ ਨੂੰ ਲੈ ਕੇ ਵੱਖ-ਵੱਖ ਗੱਲਾਂ ਸ਼ੇਅਰ ਕਰ ਰਹੇ ਸਨ ਇਸ 'ਤੇ ਰਿਚਾ ਨੇ ਜਵਾਬ ਦਿੱਤਾ ਹੈ। ਰਿਚਾ ਨੇ Trollers ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਅਨੁਰਾਗ ਉਨ੍ਹਾਂ ਨਾਲ ਕੁਝ ਗਲਤ ਕਰਦੇ ਤਾਂ ਉਹ ਉਨ੍ਹਾਂ ਨੂੰ ਕੋਰਟ 'ਚ ਘੜੀਸ ਦਿੰਦੀ।


ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਜਵਾਬ ਦਿੰਦੇ ਹੋਏ ਲਿਖਿਆ - 'ਅਨੁਰਾਗ ਨੇ ਬਕਵਾਸ ਕੀਤੀ ਹੁੰਦੀ ਤਾਂ ਉਸ ਨੂੰ ਲੀਗਲ ਨੋਟਿਸ ਦੀ ਥਾਂ ਕੋਰਟ ਲੈ ਜਾਂਦੀ। ਆਪਣੀ ਵਿਚਾਰਧਾਰਾ ਆਪਣੇ ਕੋਲ ਰੱਖੋ, ਮੈਂ ਡਰਨ ਵਾਲੀਆਂ 'ਚੋਂ ਨਹੀਂ ਹਾਂ। ਲੜਕੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਕਾਨੂੰਨੀ ਸਹਾਰਾ ਲਵਾਂਗੇ ਤੇ ਇਕ logical conclusion ਤਕ ਪਹੁੰਚ ਜਾਵਾਂਗੇ ਤੇ ਇੱਥੇ ਜ਼ਿਆਦਾ ਸ਼ੇਰ ਨਾ ਬਣੋ, ਤੁਹਾਡਾ ਹਰ ਅਜਿਹਾ ਮੈਸੇਜ ਮੇਰੇ ਕੇਸ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਹ ਹੈ ਸਬੂਤ।'

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪਾਇਲ ਦਾ ਕਹਿਣਾ ਹੈ ਕਿ ਅਨੁਰਾਗ ਨੇ ਉਨ੍ਹਾਂ ਦੇ ਸਾਹਮਣੇ ਰਿਚਾ ਚੱਢਾ, ਹੁਮਾ ਕੁਰੈਸ਼ੀ, ਮਾਹੀ ਗਿੱਲ ਸਮੇਤ ਕਈ ਅਭਿਨੇਤਰੀਆਂ ਦੇ ਨਾਂ ਲਏ ਸਨ ਤੇ ਕਿਹਾ ਸੀ ਕਿ ਇਹ ਸਭ ਬਹੁਤ Comfortable ਹਨ। ਇਸ ਤੋਂ ਬਾਅਦ ਰਿਚਾ ਨੇ ਇਹ ਕਾਰਵਾਈ ਕੀਤੀ ਹੈ। ਰਿਚਾ ਚੱਢਾ ਨੇ ਰਾਸ਼ਟਰੀ ਮਹਿਲਾ ਆਯੋਗ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਰਿਚਾ ਨੇ ਅਭਿਨੇਤਰੀ ਨੂੰ ਲੀਗਲ ਨੋਟਿਸ ਭੇਜਿਆ ਸੀ, ਪਰ ਉਨ੍ਹਾਂ ਨੇ ਸਟਾਫ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ, ਜਿਸ ਤੋਂ ਬਾਅਦ ਰਿਚਾ ਨੇ ਨੋਟਿਸ ਦੀ ਸਾਫਟ ਕਾਪੀ ਅਭਿਨੇਤਰੀ ਨੂੰ ਮੇਲ ਕੀਤਾ ਹੈ।

Posted By: Rajnish Kaur