ਨਵੀਂ ਦਿੱਲੀ, ਜੇਐੱਨਐੱਨ : ਫਿਲਮ ਜਗਤ ਦੀ ਮਸ਼ਹੂਰ ਰੇਖਾ ਕਈ ਬਾਲੀਵੁੱਡ ਫਿਲਮਾਂ ਨੂੰ ਹਿੱਟ ਕਰਵਾਉਣ 'ਚ ਅਹਿਮ ਭੂਮਿਕਾ ਰਹੀ ਹੈ। ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੀ ਅਦਾਕਾਰਾ ਹੁਣ ਜਲਦ ਹੀ ਟੀਵੀ ਸਕਰੀਨ 'ਤੇ ਦਿਖਾਈ ਦੇਣ ਵਾਲੀ ਹੈ। ਖਬਰ ਆ ਰਹੀ ਹੈ ਕਿ ਵੱਡੇ ਪਰਦੇ 'ਤੇ ਕਈ ਸਾਲਾਂ ਤਕ ਹਿੱਟ ਰਹਿਣ ਤੋਂ ਬਾਅਦ ਰੇਖਾ ਟੀਵੀ ਸਕਰੀਨ 'ਤੇ ਡੈਬਿਊ ਕਰਨ ਜਾ ਰਹੀ ਹੈ।

ਅਦਾਕਾਰਾ ਦਾ ਇਕ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਅਦਾਕਾਰਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਵਿਰਲ ਭਆਨੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਸਟਾਰ ਪਲੱਸ ਦੇ ਸ਼ੋਅ 'ਗੁੰਮ ਹੈ ਕਿਸੀ ਕੇ ਪਿਆਰ ਮੇ' ਦੇ ਇਕ ਪ੍ਰੋਮੋ 'ਚ ਨਜ਼ਰ ਆ ਰਹੀ ਹੈ। ਨਾਲ ਹੀ ਅਦਾਕਾਰਾ ਗੁੰਮ ਹੈ ਕਿਸੀ ਕੇ ਪਿਆਰ 'ਚ ਗਾਣਾ ਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਗਾਣਾ ਉਨ੍ਹਾਂ ਦੇ ਦਿਲ ਦੇ ਕਾਫੀ ਨੇੜੇ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਇਸ ਸ਼ੋਅ ਦੇ ਲਈ ਨਰੇਸ਼ਨ ਕਰ ਰਹੀ ਹੈ।

ਹਾਲਾਂਕਿ ਹੁਣ ਤਕ ਇਹ ਸਾਫ਼ ਨਹੀਂ ਹੋਇਆ ਹੈ ਕਿ ਅਦਾਕਾਰਾ ਸ਼ੋਅ 'ਚ ਕਿਸੇ ਭੂਮਿਕਾ 'ਚ ਨਜ਼ਰ ਆਵੇਗੀ। ਹਾਲੇ ਤਾਂ ਅਦਾਕਾਰਾ ਸ਼ੋਅ ਦਾ ਨਰੇਸ਼ਨ ਹੀ ਕਰ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਅਦਾਕਾਰਾ ਸ਼ੋਅ ਦਾ ਹਿੱਸਾ ਵੀ ਹੋ ਸਕਦੀ ਹੈ ਜਾਂ ਫਿਰ ਸਿਰਫ਼ ਕੁਝ ਸਪੈਸ਼ਲ ਸੀਨ ਲਈ ਹੀ ਰੇਖਾ ਸ਼ੋਅ ਨਾਲ ਜੁੜੀ ਹੋਵੇ।

ਹਾਲੇ ਰੇਖਾ ਦੀ ਟੀਵੀ ਡੈਬਿਊ ਨੂੰ ਲੈ ਕੇ ਜਾਣਕਾਰੀ ਆਉਣੀ ਬਾਕੀ ਹੈ ਹਾਲਾਂਕਿ ਜਲਦ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ।

Posted By: Ravneet Kaur