ਜੇਐਨਐਨ, ਨਵੀਂ ਦਿੱਲੀ : ਫਿਲਮ ਇੰਡਸਟਰੀ ਵਿਚ ਬੀਤੇ ਕਈ ਦਿਨਾਂ ਤੋਂ ਡਰੱਗਜ਼ ਨੂੰ ਲੈ ਕੇ ਬਹਿਸ ਚਲ ਰਹੀ ਹੈ। ਕਈ ਸੈਲੇਬਸ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਡਾਰ ’ਤੇ ਵੀ ਆ ਚੁੱਕੇ ਹਨ। ਉਥੇ ਇਸ ਮੁੱਦੇ ’ਤੇ ਬੀਤੇ ਦਿਨੀਂ ਭੋਜਪੁਰੀ ਐਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਮੌਨਸੂਨ ਸੈਸ਼ਨ ਵਿਚ ਇਕ ਬਿਆਨ ਦਿੱਤਾ ਸੀ ਜਿਸ ’ਤੇ ਬਵਾਲ ਖਡ਼੍ਹਾ ਹੋ ਗਿਆ। ਰਵੀ ਕਿਸ਼ਨ ਨੇ ਮੌਨਸੂਨ ਸੈਸ਼ਨ ਵਿਚ ਬਾਲੀਵੁੱਲ ਵਿਚ ਡਰੱਗਜ਼ ਇਸਤੇਮਾਲ ਕੀਤੇ ਜਾਣ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ। ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਵਾਈ ਕੈਟੇਗਰੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ।

Posted By: Tejinder Thind