ਰਸਿਕਾ ਦੁੱਗਲ ਦੀ ਫਿਲਮ 'ਲੂਟਕੇਸ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਤੇ ਅਗਲੇ ਮਹੀਨੇ ਹੀ ਰਿਲੀਜ਼ ਡੇਟ ਵੀ ਤੈਅ ਹੋ ਗਈ ਹੈ। ਇਹ ਕਾਮੇਡੀ ਫਿਲਮ ਹੈ। ਹੁਣ ਖ਼ਬਰ ਹੈ ਕਿ ਇਸ ਫਿਲਮ ਨੂੰ ਲੈ ਕੇ ਨਿਰਮਾਤਾ ਕਾਫ਼ੀ ਚੌਕਸੀ ਵਰਤ ਰਹੇ ਹਨ ਤੇ ਫਿਲਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਕਰ ਰਹੇ ਹਨ। ਇਸਦਾ ਕਾਰਨ ਹੈ ਕਿ ਇਹ ਕਾਮੇਡੀ ਫਿਲਮ ਅਸਲੀ ਘਟਨਾ 'ਤੇ ਅਧਾਰਤ ਹੋਵੇਗੀ। ਫਿਲਮ 'ਚ ਵਿਖਾਇਆ ਜਾਵੇਗਾ ਕਿ ਰੁਪਿਆਂ ਨਾਲ ਭਰਿਆ ਇਕ ਬੈਗ ਗੁੰਮ ਹੋ ਜਾਂਦਾ ਹੈ, ਉਸ ਬੈਗ 'ਚ ਲਗਪਗ 20 ਕਰੋੜ ਰੁਪਏ ਹੁੰਦੇ ਹਨ। ਕਾਲੇਧਨ ਦਾ ਮਾਮਲਾ ਹੋਣ ਕਾਰਨ ਇਹ ਘਟਨਾ ਸਾਹਮਣੇ ਨਹੀਂ ਆ ਪਾਉਂਦੀ। ਦੱਸਿਆ ਜਾਂਦਾ ਹੈ ਕਿ ਇਸ ਘਟਨਾ 'ਚ ਕਈ ਵੱਡੇ ਲੋਕਾਂ ਦੇ ਸ਼ਾਮਲ ਹੋਣ ਕਾਰਨ ਫਿਲਮ ਨਿਰਮਾਤਾ ਕਾਫ਼ੀ ਚੌਕਸੀ ਵਰਤ ਰਹੇ ਹਨ। ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Posted By: Susheel Khanna