ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਕਈ ਵਾਰ ਦੋਵੇਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀ ਹੈ। ਫੈਨਜ਼ ਨੂੰ ਦੋਵੇਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਹਰ ਵਾਰ ਫੈਨਜ਼ ਨੂੰ ਮਾਯੂਸੀ ਹੀ ਹੱਥ ਲੱਗਦੀ ਹੈ। ਹੁਣ ਲੱਗਦਾ ਹੈ ਕਿ ਰਣਬੀਰ-ਆਲਿਆ ਦੇ ਫੈਨਜ਼ ਨੂੰ ਕੋਈ ਗੁੱਡ ਨਿਊਜ ਮਿਲਣ ਵਾਲੀ ਹੈ। ਹਾਲ ਹੀ 'ਚ ਰਣਬੀਰ ਕਪੂਰ ਦੀ ਮਾਂ ਤੇ ਬਾਲੀਵੁੱਡ ਅਦਾਕਾਰਾ ਨੀਤੂ ਕਪੂਰ, ਉਨ੍ਹਾਂ ਦੀ ਬੇਟੀ ਰਿਧਿਮਾ ਕਪੂਰ ਨੂੰ ਫੇਮਸ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਸਪਾਟ ਕੀਤਾ ਗਿਆ ਹੈ।

ਨੀਤੂ ਤੇ ਰਿਧਿਮਾ ਦੇ ਕੁਝ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ 'ਚ ਉਹ ਮਨੀਸ਼ ਮਲਹੋਤਰਾ ਦੇ ਦਫਤਰ ਤੋਂ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖ ਰਿਹਾ ਹੈ ਕਿ ਮਨੀਸ਼ ਗਲੇ ਮਿਲ ਕੇ ਨੀਤੂ ਤੇ ਰਿਧਿਮਾ ਨੂੰ ਵਿਦਾ ਕਰ ਰਹੇ ਹਨ।

Posted By: Ravneet Kaur