ਜੇਐੱਨਐੱਨ, ਨਵੀਂ ਦਿੱਲੀ : ਫਿਲਮ ਅਦਾਕਾਰ ਰਾਣਾ ਦੱਗੂਬਾਤੀ ਅੱਜ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਲਾਕਡਾਊਨ 'ਚ ਆਪਣੀ ਮਹਿਲਾ ਮਿੱਤਰ ਮੀਹਿਕਾ ਬਜਾਜ ਨਾਲ ਵਿਆਹ ਕਰਵਾ ਰਹੇ ਹਨ। ਜਿਥੇ ਹਰ ਪਾਸਿਓਂ ਸੋਸ਼ਲ ਮੀਡੀਆ 'ਤੇ ਇਸ ਜੋੜੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਸਾਡੀ ਨਿਗਾਹ ਅਕਸ਼ੈ ਕੁਮਾਰ ਦੀ ਅਨੌਖੀ ਪੋਸਟ 'ਤੇ ਟਿਕ ਗਈ। ਟਵਿੱਟਰ 'ਤੇ ਰਾਣਾ ਨੂੰ ਇਕ ਸੁੰਦਰ ਪੋਸਟ 'ਚ ਜਵਾਬ ਦਿੰਦੇ ਹੋਏ, ਅਕਸ਼ੈ ਨੇ ਲਿਖਿਆ, 'ਸਥਾਈ ਰੂਪ ਨਾਲ ਲਾਕਡਾਊਨ ਕਰਨ ਦਾ ਸਹੀ ਤਰੀਕਾ :) ਵਧਾਈ @RanaDaggubati, ਤੁਹਾਨੂੰ ਦੋਵਾਂ ਨੂੰ ਜੀਵਨ ਭਰ ਖੁਸ਼ੀਆਂ ਦੀਆਂ ਸ਼ੁੱਭਕਾਮਨਾਵਾਂ ♥'

ਅਕਸ਼ੈ ਕੁਮਾਰ ਅਤੇ ਰਾਣਾ ਦੱਗੂਬਾਤੀ ਨੇ 'ਬੇਬੀ' ਅਤੇ 'ਹਾਊਸਫੁੱਲ 4' ਸਮੇਤ ਦੋ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਰਾਣਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਹਿਲਾ ਪ੍ਰੇਮੀ ਮੀਹਿਕਾ ਦੇ ਨਾਲ ਮੰਗਣੀ ਦਾ ਐਲਾਨ ਕੀਤਾ ਸੀ। ਉਸਦੇ ਪ੍ਰਸ਼ੰਸਕ ਉਦੋਂ ਤੋਂ ਹੀ ਲੈ ਕੇ ਸੂਪਰ ਉਤਸਾਹਿਤ ਹਨ। ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਕਾਰਨ ਮਹਿਮਾਨਾਂ ਦੀ ਸੂਚੀ ਨੂੰ ਘੱਟ ਰੱਖਿਆ ਗਿਆ ਹੈ, ਪਰ ਸਮਾਗਮ 'ਚ ਉਤਸ਼ਾਹ 'ਚ ਕੋਈ ਕਮੀ ਨਹੀਂ ਹੈ।

ਹਲਦੀ ਅਤੇ ਮਹਿੰਦੀ ਦੀ ਰਸਮ ਤੋਂ ਬਾਅਦ ਇਹ ਕੱਪਲ ਅੱਜ ਵਿਆਹ ਕਰਵਾ ਰਹੇ ਹਨ। ਦੂਸਰੇ ਪਾਸੇ ਅਕਸ਼ੈ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀ ਆਉਣ ਵਾਲੀ ਫਿਲਮ 'ਬੇਲ ਬਾਟਮ' ਦੀ ਸ਼ੂਟਿੰਗ ਲਈ ਆਪਣੇ ਕਲਾਕਾਰਾਂ ਅਤੇ ਕਰੂ ਦੇ ਨਾਲ ਯੂਕੇ ਚਲੇ ਗਏ ਹਨ। ਉਨ੍ਹਾਂ ਦੀ ਫਿਲਮ ਇਸ ਮਹੱਤਵਪੂਰਨ ਸਮੇਂ 'ਚ ਸ਼ੂਟਿੰਗ ਕਰਨ ਵਾਲੀ ਪਹਿਲੀ ਫਿਲਮ ਹੈ। ਅਕਸ਼ੈ ਕੋਲ 'ਬੱਚਨ ਪਾਂਡੇ', 'ਸੂਰਿਆਵੰਸ਼ੀ' ਅਤੇ 'ਲਕਸ਼ਮੀ ਬਮ' ਜਿਹੀਆਂ ਫਿਲਮਾਂ ਵੀ ਹਨ।

ਰਾਣਾ ਨੇ ਫਿਲਮ ਬਾਹੂਬਲੀ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਹ ਭੱਲਾਲਦੇਵ ਦੀ ਭੂਮਿਕਾ 'ਚ ਨਜ਼ਰ ਆਏ ਸੀ। ਇਸ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਥੇ ਹੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦਾ ਨਵਾਂ ਇਤਿਹਾਸ ਰਚਿਆ ਸੀ। ਰਾਣਾ ਦੀਆਂ ਫਿਲਮਾਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਦੱਖਣੀ ਭਾਰਤ ਦੇ ਇਕ ਲੋਕ ਪ੍ਰਸਿੱਧ ਅਦਾਕਾਰ ਹਨ। ਉਨ੍ਹਾਂ ਦੇ ਵਿਆਹ ਦੀ ਖ਼ਬਰ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ।

Posted By: Ramanjit Kaur