ਨਵੀਂ ਦਿੱਲੀ, ਜੇਐਨਐਨ : ਦੱਖਣ ਭਾਰਤੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਰਸ਼ਮਿਕਾ ਮੰਦਾਨਾ ਨੇ ਹੁਣ ਫੋਰਬਸ ਦੀ ਸੂਚੀ ਵਿਚ ਆਪਣੀ ਤਾਕਤ ਦਿਖਾਈ ਹੈ। ਇਸ ਸੂਚੀ ਦੇ ਅਨੁਸਾਰ ਰਸ਼ਮਿਕਾ ਦੱਖਣ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਬਣ ਗਈ ਹੈ। ਉਸਨੇ ਦੱਖਣ ਦੀ ਇਕ ਹੋਰ ਮਸ਼ਹੂਰ ਅਦਾਕਾਰਾ ਸਮੰਥਾ ਪ੍ਰਭੂ ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਨੇ ਇੰਸਟਾਗ੍ਰਾਮ 'ਤੇ ਦੱਖਣੀ ਭਾਰਤ ਦੀਆਂ 30 ਸਭ ਤੋਂ ਪ੍ਰਭਾਵਸ਼ਾਲੀ ਇੰਸਟਾਗ੍ਰਾਮ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਨੂੰ ਤਿਆਰ ਕਰਨ ਲਈ ਮਸ਼ਹੂਰ ਹਸਤੀਆਂ ਦੇ ਇੰਸਟਾਗ੍ਰਾਮ ਪ੍ਰੋਫਾਈਲਾਂ 'ਤੇ ਔਸਤ ਲਾਈਕਸ, ਕੁਮੈਂਟਸ, ਇੰਗੇਜਮੈਂਟ ਰੇਟ, ਵੀਡੀਓ ਵਿਊਜ਼ ਤੇ ਫਾਲੋਅਰਜ਼ ਦੀ ਸੰਖਿਆ ਵਰਗੇ ਕਾਰਕ ਸ਼ਾਮਲ ਕੀਤੇ ਗਏ ਸਨ। 'Qoruz score' ਨੇ ਹਰ ਇਕ ਸੈਲੀਬ੍ਰਿਟੀ ਨੂੰ ਇਨ੍ਹਾਂ ਮਾਪਦੰਡਾਂ ਦੇ ਅਧਾਰ ਤੇ 10 'ਚੋਂ ਅੰਕ ਦਿੱਤਾ ਹੈ। ਇਸ 'ਚ ਰਸ਼ਮਿਕਾ ਨੇ 9.88 ਅੰਕ ਹਾਸਲ ਕਰ ਕੇ ਟਾਪ ਕੀਤਾ ਹੈ।

ਅਰਜੁਨ ਰੈਡੀ ਫੇਮ ਅਦਾਕਾਰ ਵਿਜੈ ਦੇਵਰਕੋਂਡਾ 9.67 ਅੰਕ ਲੈ ਕੇ ਦੂਜੇ ਸਥਾਨ 'ਤੇ ਆ ਗਏ ਹਨ। ਦੂਜੇ ਪਾਸੇ ਕੇਜੀਐਫ ਫੇਮ ਅਦਾਕਾਰ ਯਸ਼ ਦਾ ਸਕੋਰ 9.54 ਰਿਹਾ ਜਦਕਿ ਦਿ ਫੈਮਿਲੀ ਮੈਨ 2 ਦੀ ਅਦਾਕਾਰਾ ਸਾਮੰਥਾ ਪ੍ਰਭੂ 9.49 ਅੰਕਾਂ ਨਾਲ ਚੌਥੇ ਸਥਾਨ 'ਤੇ ਰਹੀ।

Posted By: Ravneet Kaur