ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਵਾਰ ਮੁੜ ਤੋਂ ਕਈ ਸ਼ਹਿਰਾਂ 'ਚ ਲਾਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਮਹਾਰਾਸ਼ਟਰ 'ਚ 15 ਦਿਨਾਂ ਲਈ ਕੋਰੋਨਾ ਕਰਫਿਊ ਦਾ ਐਲ਼ਾਨ ਕੀਤਾ ਗਿਆ। ਕਈ ਥਾਂਵਾਂ 'ਤੇ ਵੀਕੈਂਡ ਲਾਕਡਾਊਨ ਰਹੇਗਾ। ਅਜਿਹੇ 'ਚ ਇਕ ਵਾਰ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਿਛਲੇ ਸਾਲ ਦੀ ਤਰ੍ਹਾਂ ਹੀ ਰਾਮਾਨੰਦ ਸਾਗਰ ਦੀ 'ਰਾਮਾਇਣ' ਦਾ ਦੁਬਾਰਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਉਸ ਦੌਰਾਨ ਦੂਰਦਰਸ਼ਨ ਨੇ Viewership ਦੇ ਰਿਕਾਰਡ ਬਣਾਏ ਸਨ ਤੇ ਦੂਰਦਰਸ਼ਨ ਟਾਪ ਚੈਨਲਜ਼ 'ਚ ਸ਼ੁਮਾਰ ਹੋ ਗਿਆ ਸੀ। ਉੱਥੇ ਹੁਣ ਇਕ ਵਾਰ ਤੋਂ ਰਾਮਾਇਣ ਦੇ ਸ਼ੁਰੂ ਹੋਣ 'ਤੇ ਇਸ ਦੀ ਸਟਾਰ-ਕਾਸਟ ਸੋਸ਼ਲ ਮੀਡੀਆ 'ਤੇ ਆਪਣੀ ਖ਼ੁਸ਼ੀ ਪ੍ਰਗਟਾ ਰਹੇ ਹਨ। ਰੀ-ਟੈਲੀਕਾਸਟ ਤੇ ਰਾਮਾਇਣ ਦੀ ਸੀਤਾ ਦੀਪਿਕਾ ਚਿਖਲਿਆ ਤੋਂ ਬਾਅਦ ਹੁਣ ਲੱਛਮਣ ਯਾਨੀ ਸੁਨੀਲ ਲਹਿਰੀ ਨੇ ਸ਼ੁਕਰੀਆ ਕਿਹਾ ਹੈ।

ਰਾਮਾਨੰਦ ਸਾਗਰ ਦੀ ਰਾਮਾਇਣ 'ਚ ਲੱਛਮਣ ਦਾ ਕਿਰਦਾਰ ਨਿਭਾਉਣ ਵਾਲੀ ਸੁਨੀਲ ਲਹਿਰੀ ਨੇ ਟਵਿੱਟਰ 'ਤੇ ਇਕ ਟਵੀਟ ਸ਼ੇਅਰ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਨੂੰ ਟੀਵੀ 'ਤੇ ਰਾਮਾਇਣ ਦੇਖਦਿਆਂ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਫੈਨਜ਼ ਨੂੰ ਸ਼ੁਕਰੀਆ ਕਹਿੰਦਿਆਂ ਲਿਖਿਆ, 'ਪਿਛਲੇ ਸਾਲ ਅੱਜ 16 ਅਪ੍ਰੈਲ ਨੂੰ ਰਾਮਾਇਣ ਦੇ ਲੱਛਮਣ ਮੇਘਨਾਥ ਯੁੱਧ ਵਾਲੇ ਐਪੀਸੋਡ ਨੇ 77.7 ਮਿਲਿਅਨ ਲੋਕਾਂ ਦੇ ਇਕ ਨਾਲ ਦੇਖਣ ਦਾ ਵਰਲਡ ਰਿਕਾਰਡ ਬਣਾਇਆ ਸੀ। ਇਨ੍ਹਾਂ ਪਿਆਰ ਤੇ ਇਜ਼ਤ ਦੇਣ ਲਈ ਮੈਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ।'

Posted By: Amita Verma