ਜੇਐੱਨਐੱਨ, ਨਵੀਂ ਦਿੱਲੀ : ਅਯੁੱਧਿਆ 'ਚ ਅੱਜ ਸ਼੍ਰੀਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾ ਰਿਹਾ ਹੈ। ਖ਼ੁਦ ਪ੍ਰਧਾਨ ਮੰਤਰੀ ਮੋਦੀ ਇਸ ਤਿਉਹਾਰ 'ਚ ਹਿੱਸਾ ਲੈਣ ਅਯੁੱਧਿਆ ਪਹੁੰਚੇ ਹਨ। ਰਾਮ ਮੰਦਰ ਸਬੰਧੀ ਪੂਰੇ ਦੇਸ਼ 'ਚ ਜ਼ਬਰਦਸਤ ਖ਼ੂਸ਼ੀ ਦਾ ਮਾਹੌਲ ਹੈ। ਅਜਿਹੇ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਆਪਣੀ ਪ੍ਰਤਿਕਿਰਿਆ ਦਿੱਤੀ ਹੈ।

ਵੈਟਰਨ ਅਦਾਕਾਰ ਸ਼ਤਰੁਘਣ ਸਿੰਨ੍ਹਾ ਨੇ ਟਵੀਟ ਕਰ ਲਿਖਿਆ- ਵਧਾਈ। ਜੈ ਸ਼੍ਰੀਰਾਮ। ਮੁੰਬਈ 'ਚ ਸਾਡੇ ਘਰ ਦਾ ਨਾਂ ਰਾਮਾਇਣ ਹੈ। ਇਸਲਈ ਸਾਡਾ ਪਰਿਵਾਰ ਸਹੀ ਮਾਇਨੇ 'ਚ ਰਾਮਾਇਣ ਵਾਸੀ ਹੈ। ਅੱਜ ਇਕ ਖ਼ੂਬਸੁਰਤ ਤੇ ਜਾਨਕਾਰੀਪਰਕ ਐਵਾਡਰ ਮਿਲਿਆ। ਇਸ ਨੂੰ ਸ਼ੇਅਰ ਕਰਨ ਲਈ ਅੱਜ ਦਾ ਦਿਨ ਸਹੀ ਹੈ। ਉਮੀਦ ਕਰਦਾ ਹਾਂ ਕਿ ਇਹ ਸਹੀ ਹੋਵੇਗਾ।

ਸ਼ਤਰੂਘਣ ਸਿੰਨ੍ਹਾ ਨੇ ਪੁਰਾਣੇ ਸਿੱਕਿਆ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਇਕ ਪਾਸੇ ਰਾਮ ਦਰਬਾਰ ਹੈ, ਦੂਜੇ ਪਾਸੇ ਕਮਲ ਦਾ ਫੁੱਲ। ਇਸ ਨਾਲ ਲਿਖਿਆ ਹੈ- 'ਇਕ ਸੰਯੋਗ ਹੀ ਕਿਹਾ ਜਾਵੇਗਾ 1818 'ਚ ਜੋ 2 ਆਨਾ ਸਿੱਕਾ ਹੁੰਦਾ ਸੀ ਉਸ 'ਚ ਇਕ ਪਾਸੇ ਰਾਮਦਰਬਾਰ ਅੰਕਿਤ ਸੀ ਤੇ ਦੂਜੇ ਪਾਸੇ ਕਮਲ ਦਾ ਫੁੱਲ ਬਣਿਆ ਹੋਇਆ ਸੀ। ਅਜਿਹਾ ਪ੍ਰਤੀਤ ਹੁੰਦਾ ਹੈ, ਇਹ ਸੰਦੇਸ਼ ਸੀ ਕਿ ਜਦੋਂ ਕਮਲ ਦਾ ਰਾਜ ਆਵੇਗਾ ਅਯੁੱਧਿਆ 'ਚ ਉਦੋਂ ਦੀਪਮਾਲਾ ਮਨਾਈ ਜਾਵੇਗੀ ਤੇ ਭਗਵਾਨ ਸ੍ਰੀ ਰਾਮ ਦਾ ਸੁੰਦਰ ਮੰਦਰ ਬਣੇਗਾ।'

ਰਾਮਾਇਣ 'ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਕਿਹਾ- ਇਤਿਹਾਸ 'ਚ ਅੱਜ ਦਾ ਦਿਨ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ। ਸ਼੍ਰੀਰਾਮ ਮੰਦਰ ਦੀ ਨੀਂਹ ਨਾਲ ਪੂਰੀ ਦੁਨੀਆ ਦੇ ਰਾਮਭਗਤਾਂ ਦਾ ਸਪਨਾ ਸਾਕਾਰ ਹੋ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ। ਜੈ ਸ਼੍ਰੀਰਾਮ।'

ਅਨੁਪਮ ਖੇਰ ਨੇ ਕੋਈ ਸੰਦੇਸ਼ ਲਿਖਣ ਦੇ ਬਜਾਇ ਟਵਿੱਟਰ 'ਤੇ ਆਪਣੀ ਡੀਪੀ ਯਾਨੀ ਡਿਸਪਲੇਅ ਫੋਟੋ ਬਦਲ ਕੇ ਭਗਵਾਨ ਰਾਮ ਦੀ ਤਸਵੀਰ ਲਗਾ ਦਿੱਤੀ ਹੈ।

ਅਸ਼ੋਕ ਪੰਡਿਤ ਨੇ ਸਾਰੇ ਦੇਸ਼ਵਾਸੀਆਂ ਨੂੰ ਭੂਮੀ ਪੂਜਨ ਦੀ ਸ਼ੁੱਭਕਾਮਨਾਵਾਂ ਦਿੱਤੀਆਂ।

Posted By: Amita Verma