ਮੁੰਬਈ : ਬਾਲੀਵੁੱਡ ਦੀ ਡਰਾਮਾ ਕਵੀਨ ਮੰਨੀ ਜਾਣ ਵਾਲੀ ਰਾਖੀ ਸਾਂਵਤ ਨੇ ਇਕ ਵਾਰ ਫਿਰ ਆਪਣੇ ਵੀਡੀਓ ਤੋਂ ਸੁਰਖੀਆਂ ਬਟੋਰੀਆਂ ਹਨ। ਹਾਲ ਹੀ 'ਚ ਆਪਣੇ ਵਿਆਹ ਨੂੰ ਲੈ ਕੇ ਖ਼ਬਰਾਂ 'ਚ ਬਣੀ ਰਹੀ ਰਾਖੀ ਸਾਂਵਤ ਨੇ ਹੁਣ ਵਿਆਹ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। ਰਾਖੀ ਸਾਂਵਤ ਦਾ ਕਹਿਣਾ ਹੈ ਕਿ ਉਹ ਹਨੀਮੂਨ ਲਈ ਲੰਡਨ ਜਾਵੇਗੀ, ਪਰ ਉਹ ਇਕੱਲਿਆ ਹੀ ਹਨੀਮੂਨ 'ਤੇ ਜਾਵੇਗੀ। ਹਾਲਾਂਕਿ ਇਹ ਅਜੇ ਕੰਨਫਰਮ ਨਹੀਂ ਹੋਇਆ ਹੈ ਕਿ ਰਾਖੀ ਨੇ ਵਿਆਹ ਕੀਤਾ ਹੈ ਜਾਂ ਨਹੀਂ... ਕਿਉਂਕਿ ਅਜੇ ਤਕ ਉਨ੍ਹਾਂ ਦੇ ਪਤੀ ਸਾਹਮਣੇ ਨਹੀਂ ਆਏ ਹਨ ਤੇ ਰਾਖੀ ਪਹਿਲਾਂ ਵੀ ਵਿਆਹ ਨੂੰ ਲੈ ਕੇ ਕਈ ਡਰਾਮੇ ਕਰ ਚੁੱਕੀ ਹੈ।

ਹੁਣ ਰਾਖੀ ਸਾਂਵਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਆਪਣੇ ਹਨੀਮੂਨ ਦੇ ਬਾਰੇ 'ਚ ਦੱਸਿਆ। ਨਾਲ ਹੀ ਵੀਡੀਓ 'ਚ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਮੈਂ ਅਗਲੇ ਹਫ਼ਤੇ ਲੰਡਨ, ਬਮਿਰਘਮ ਤੇ ਪਤਾ ਨਹੀਂ ਕਿੱਥੇ-ਕਿੱਥੇ ਜਾ ਰਹੀ ਹਾਂ। ਮੈਂ ਹਨੀਮੂਨ ਲਈ ਜਾ ਰਹੀ ਹਾਂ ਪਰ ਇਸ ਵਾਰ ਇਕੱਲੇ ਜਾ ਰਹੀ ਹਾਂ।' ਇਸ ਨਾਲ ਹੀ ਰਾਖੀ ਨੇ ਫਿਲਮ ਕਵੀਨ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਉਹ ਵੀ ਕੰਗਨਾ ਰਨੌਤ ਦੀ ਤਰ੍ਹਾਂ ਇੱਕਲੇ ਹਨੀਮੂਨ 'ਤੇ ਜਾਵੇਗੀ।

ਰਾਖੀ ਨੇ ਕਿਹਾ, 'ਕਿਉਂਕਿ ਮੈਂ ਕੰਗਨਾ ਰਨੌਤ ਦੀ ਫਿਲਮ ਕਵੀਨ ਦੇਖੀ ਸੀ। ਉਸ 'ਚ ਕੰਗਨਾ ਰਣੌਤ ਇਕਲਿਆਂ ਹਨੀਮੂਨ 'ਤੇ ਗਈ ਸੀ। ਇਸ ਲਈ ਮੈਂ ਵੀ ਇਕੱਲਿਆਂ ਹੀ ਹਨੀਮੂਨ 'ਤੇ ਜਾ ਰਹੀ ਹਾਂ। ਬਹੁਤ ਮਜ਼ਾ ਆਉਣ ਵਾਲਾ ਹੈ। ਘੁਮਾਂਗੀ ਉੱਥੇ।' ਦੇਖਿਆ ਜਾਵੇ ਤਾਂ ਰਾਖੀ ਸਾਂਵਤ ਇਸ ਤਰ੍ਹਾਂ ਦੇ ਵੀਡੀਓ ਲਈ ਕਾਫੀ ਫੇਮਸ ਹੈ ਤੇ ਅਜੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪੁਸ਼ਟੀ ਨਹੀਂ ਹੋਈ ਹੈ। ਰਾਖੀ ਨੇ ਚਾਹੇ ਐਲਾਨ ਕਰ ਦਿੱਤਾ ਹੈ , ਪਰ ਉਨ੍ਹਾਂ ਦੇ ਪਤੀ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

Posted By: Amita Verma