ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਕਾਲ 'ਚ ਮਸੀਹਾ ਦੇ ਰੂਪ 'ਚ ਉਭਰੇ ਅਦਾਕਾਰ ਸੋਨੂੰ ਸੂਦ ਦੀ ਤਾਰੀਫ਼ ਕਰਦਿਆਂ ਕੋਈ ਥੱਕ ਨਹੀਂ ਰਿਹਾ ਹੈ। ਸੋਨੂੰ ਸੂਦ ਲਗਾਤਾਰ ਬੀਤੇ ਸਾਲ ਤੋਂ ਹੀ ਲੋਕਾਂ ਦੀ ਮਦਦ ਲਈ ਤਿਆਰ ਹਨ ਜਿਸ ਦੇ ਚੱਲਦਿਆਂ ਹੁਣ ਕਈ ਲੋਕ ਚਾਹੁੰਦੇ ਹਨ ਕਿ ਸੋਨੂੰ ਸੂਦ ਨੂੰ ਪੀਐੱਮ ਬਣਾ ਦੇਣਾ ਚਾਹੀਦਾ। ਬੀਤੇ ਦਿਨੀਂ ਅਦਾਕਾਰ ਤੇ ਸਟੈਂਡਅਪ ਕਾਮੇਡੀਅਨ ਵੀਰ ਦਾਸ ਨੇ ਇਹ ਗੱਲ ਕਹੀ।ਬਾਲੀਵੁੱਡ ਦੀ ਡਰਾਮਾ ਕਵੀਨ ਯਾਨੀ ਕਿ ਰਾਖੀ ਸਾਵੰਤ ਵੀ ਇਹੀ ਚਾਹੁੰਦੀ ਹੈ।

ਦਰਅਸਲ ਹਾਲ ਹੀ 'ਚ ਰਾਖੀ ਸਾਵੰਤ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਸਲਮਾਨ ਖ਼ਾਨ, ਸੋਨੂੰ ਸੂਦ, ਅਮਿਤਾਭ ਬੱਚਨ ਦੀ ਤਾਰੀਫ਼ ਕਰ ਰਹੀ ਹੈ। ਨਾਲ ਹੀ ਨਾਲ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਅਸਲੀ ਹੀਰੋ ਕਿਹਾ। ਰਾਖੀ ਨੇ ਇਸ ਵੀਡੀਓ 'ਚ ਸੋਨੂੰ ਸੂਦ ਤੇ ਸਲਮਾਨ ਖ਼ਾਨ ਨੂੰ ਅਗਲਾ ਪੀਐੱਮ ਬਣਾਉਣ ਦੀ ਗੱਲ ਕਹੀ ਹੈ।

ਇਸ ਵੀਡੀਓ 'ਚ ਰਾਖੀ ਸਾਵੰਤ ਕਹਿੰਦੀ ਨਜ਼ਰ ਆ ਰਹੀ ਹੈ, 'ਮੈਂ ਤਾਂ ਕਹਿੰਦੀ ਹਾਂ ਕਿ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਕਿਉਂਕਿ ਅਸਲੀ ਹੀਰੋ ਤਾਂ ਉਹੀ ਹਨ। ਸੋਨੂੰ ਸੂਦ, ਸਲਮਾਨ ਖ਼ਾਨ, ਅਕਸ਼ੈ ਕੁਮਾਰ ਤੇ ਅਮਿਤਾਭ ਬੱਚਨ ਆਪਣੇ ਦੇਸ਼ ਦੇ ਲੋਕਾਂ ਨਾਲ ਕਿੰਨਾ ਪਿਆਰ ਕਰਦੇ ਹਨ। ਰਾਖੀ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Posted By: Amita Verma