ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਂ ਤੋਂ ਮਸ਼ਹੂਰ ਰਾਖੀ ਸਾਵੰਤ ਵਿਆਹ ਤੇ ਉਸ ਤੋਂ ਬਾਅਦ ਹਨੀਮੂਨ ਤੇ ਹੁਣ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਜੀ ਹਾਂ, ਪਹਿਲਾਂ ਰਾਖੀ ਸਾਵੰਤ ਨੇ ਆਪਣੇ ਵਿਆਹ ਦੇ ਐਲਾਨ ਨਾਲ ਖੂਬ ਸੁਰਖੀਆਂ ਬਟੋਰੀਆਂ ਹਨ, ਫਿਰ ਰਾਖੀ ਨੇ ਕਿਹਾ ਕਿ ਉਹ ਇਕੱਲੀ ਹੀ ਹਨੀਮੂਨ 'ਤੇ ਜਾਵੇਗੀ। ਉਸ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲੋਕ ਰਾਖੀ ਤੋਂ ਪੁੱਛ ਰਹੇ ਹਨ ਕਿ ਕੀ ਉਹ ਗਰਭਵਤੀ ਹੈ?

ਦਰਅਸਲ, ਰਾਖੀ ਸਾਵੰਤ ਨੇ ਵਿਆਹ ਬਾਰੇ 'ਚ ਦੱਸਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਕਿ ਇਕ ਪੇਂਟਿੰਗ ਹੈ ਤੇ ਇਕ ਮਹਿਲਾ ਛੋਟੋ ਜਿਹੇ ਬੱਚੇ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰ ਇਕ ਮਾਂ-ਬੇਟੇ ਦੇ ਰਿਸ਼ਤੇ ਨੂੰ ਦਿਖਾਉਂਦੀ ਹੈ ਤੇ ਤਸਵੀਰ 'ਚ ਇਕ ਮਾਂ ਆਪਣੇ ਬੱਚੇ ਨੂੰ ਪਿਆਰ ਕਰ ਰਹੀ ਹੈ। ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਹੈ ਕਿ ਰਾਖੀ ਨੇ ਇਹ ਤਸਵੀਰ ਕਿਸ ਦੇ ਲਈ ਪੋਸਟ ਕੀਤੀ ਹੈ, ਪਰ ਉਨ੍ਹਾਂ ਦੇ ਫੈਨਜ਼ ਇਸ ਫੋਟੋ ਨੂੰ ਲੈ ਕੇ ਵੱਖ-ਵੱਖ ਸਵਾਲ ਪੁੱਛ ਰਹੇ ਹਨ। ਰਾਖੀ ਨੇ ਇਸ ਫੋਟੋ ਨਾਲ ਕੈਪਸ਼ਨ ਵੀ ਨਹੀਂ ਦਿੱਤਾ ਹੈ।

ਇਸ ਫੋਟੋ 'ਤੇ ਜ਼ਿਆਦਾਤਰ ਲੋਕ ਦਾ ਕਹਿਣਾ ਹੈ ਕਿ ਰਾਖੀ ਸਾਵੰਤ ਵਿਆਹ ਤੋਂ ਬਾਅਦ ਗਰਭਵਤੀ ਹੋਣ ਦਾ ਨਾਟਕ ਕਰ ਰਹੀ ਹੈ। ਕਈ ਫੈਂਸ ਨੇ ਰਾਖੀ ਨੂੰ ਗਰਭਵਤੀ ਹੋਣ ਦੀ ਵਧਾਈਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ, ਅਜੇ ਰਾਖੀ ਨੇ ਇਸ ਫੋਟੋ ਨੂੰ ਲੈ ਕੇ ਕੋਈ ਕੰਮੈਂਟ ਨਹੀਂ ਕੀਤਾ ਹੈ। ਰਾਖੀ ਨੇ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ਨੂੰ ਲੈ ਕੇ ਕੁਝ ਕੰਮੈਂਟ ਕੀਤੇ ਹਨ, ਜਿਸ ਦੀ ਵਜ੍ਹਾ ਨਾਲ ਯੂਜ਼ਰਜ਼ ਰਾਖੀ ਨੂੰ ਖੂਬ ਲਤਾੜ ਰਹੇ ਹਨ।

Posted By: Amita Verma