ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਜਿੱਥੇ ਇਕ ਪਾਸੇ ਇਨ੍ਹਾਂ ਦਿਨੀਂ ਇੰਟਰਨੈੱਟ ਸੇਂਸੇਸ਼ਨ ਬਣੀ ਹੋਈ ਹੈ, ਤਾਂ ਉੱਥੇ ਦੂਜੇ ਪਾਸੇ ਪਰਸਨਲ ਲਾਈਫ 'ਚ ਰਾਖੀ ਇਕ ਬਹੁਤ ਔਖੇ ਸਮੇਂ ਤੋਂ ਲੰਘ ਰਹੀ ਹੈ। ਰਾਖੀ ਦੀ ਮਾਂ ਕੈਂਸਰ ਨਾਲ ਜੁਝ ਰਹੀ ਹੈ ਤੇ ਉਨ੍ਹਾਂ ਦਾ ਅੱਜ ਆਪਰੇਸ਼ਨ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਹੀ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰ ਦਿੱਤੀ ਹੈ। ਰਾਖੀ ਨੇ ਆਪਣੇ ਇੰਸਟਾਗ੍ਰਾਮ 'ਤੇ ਮਾਂ ਨਾਲ ਦੋ ਵੀਡੀਓ ਸ਼ੇਅਰ ਕੀਤੀਆਂ ਹਨ ਤੇ ਇਕ ਵੀਡੀਓ 'ਚ ਰਾਖੀ ਦੀ ਮਾਂ ਬੈੱਡ 'ਤੇ ਨਜ਼ਰ ਆ ਰਹੀ ਹੈ ਤੇ ਸਲਮਾਨ ਖ਼ਾਨ ਨੂੰ ਧੰਨਵਾਦ ਕਰ ਰਹੀ ਹੈ।

ਦੂਜੀ ਵੀਡੀਓ 'ਚ ਆਂਟੀ ਆਪਰੇਸ਼ਨ ਲਈ ਜਾਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਰਾਖੀ ਸਾਵੰਤ ਵੀ ਸਲਮਾਨ ਖ਼ਾਨ ਨੂੰ ਧਨੰਵਾਦ ਕਰ ਰਹੀ ਹੈ ਤੇ ਉਨ੍ਹਾਂ ਦੀ ਤੁਲਨਾ ਫਰਿਸ਼ਤੇ ਨਾਲ ਕਰ ਰਹੀ ਹੈ। ਦਰਅਸਲ, ਸਲਮਾਨ ਖ਼ਾਨ ਨੇ ਰਾਖੀ ਦੀ ਮਾਂ ਦੇ ਆਪਰੇਸ਼ਨ ਦਾ ਪੂਰਾ ਖਰਚਾ ਚੁੱਕਿਆ ਹੈ।

ਵੀਡੀਓ 'ਚ ਰਾਖੀ ਕਹਿੰਦੀ ਹੈ, 'ਅੱਜ ਮੇਰੀ ਮਾਂ ਦਾ ਆਪੇਰਸ਼ਨ ਹੋਣਾ ਹੈ ਤੇ ਅੱਜ ਇਨ੍ਹਾਂ ਦੇ ਸਰੀਰ ਤੋਂ ਕੈਂਸਰ ਦਾ ਟਿਊਮਰ ਡਾਕਟਰ ਸੰਜੈ ਸ਼ਰਮਾ ਜੀ ਕੱਢ ਦੇਣਗੇ। ਅੱਜ ਮਾਂ ਦੇ ਸਰੀਰ ਤੋਂ ਕੈਂਸਰ ਪੂਰੀ ਤਰ੍ਹਾਂ ਨਾਲ ਨਿਕਲ ਜਾਵੇਗਾ।' ਇਸ ਤੋਂ ਬਾਅਦ ਅਦਾਕਾਰਾ ਦੀ ਮਾਂ ਸਲਮਾਨ ਦਾ ਧਨੰਵਾਦ ਦਿੰਦਿਆਂ ਕਹਿੰਦੀ ਹੈ, 'ਮੈਂ ਸਲਮਾਨ ਸਾਹਿਬ ਨੂੰ ਨਮਸਕਾਰ ਕਰਦੀ ਹਾਂ। ਮੈਂ ਪ੍ਰਭੂ ਯੀਸੂ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਅਸੀਂ ਕੀ ਕਰਾਂਗੇ। ਮੈਂ ਅਜਿਹੇ 'ਚ ਮਰ ਜਾਵਾਂਗੀ ਪਰ ਪ੍ਰਭੂ ਯੀਸੂ ਨੇ ਸਲਮਾਨ ਖ਼ਾਨ ਨੂੰ ਫਰਿਸ਼ਤਾ ਬਣਾ ਕੇ ਸਾਡੀ ਜ਼ਿੰਦਗੀ 'ਚ ਭੇਜਿਆ। ਮੇਰੇ ਲਈ ਸਲਮਾਨ ਖ਼ਾਨ ਅੜੇ ਰਹੇ ਹਨ ਮੇਰੀ ਮਾਂ ਦਾ ਆਪਰੇਸ਼ਨ ਕਰਵਾ ਰਹੇ ਹਨ, ਉਨ੍ਹਾਂ ਦੀ ਪੂਰੀ ਫੈਮਿਲੀ ਸਾਡੇ ਨਾਲ ਖੜ੍ਹੀ ਹੈ।

Posted By: Amita Verma