ਜੇਐੱਨਐੱਨ, ਨਵੀਂ ਦਿੱਲੀ : ਰਾਖੀ ਸਾਵੰਤ ਨਾਲ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਰਹੇ ਉਨ੍ਹਾਂ ਦੇ 'ਫੇਕ ਪਤੀ' ਤੇ ਕਾਮੇਡੀਅਨ ਦੀਪਕ ਕਲਾਲ ਕਿਸੇ ਨਾ ਕਿਸੇ ਕਾਰਨ ਲਗਾਤਾਰ ਚਰਚਾ 'ਚ ਬਣੇ ਰਹਿੰਦੇ ਹਨ। ਰਾਖੀ ਦੇ ਵਿਆਹ ਤੋਂ ਪਹਿਲਾਂ ਤੇ ਬਾਅਦ 'ਚ ਵੀ ਉਹ ਆਪਣੀ ਵੀਡੀਓਜ਼ ਕਾਰਨ ਚਰਚਾ 'ਚ ਆਏ ਸਨ। ਹੁਣ ਦੀਪਕ ਮੈਟਰੋ 'ਚ ਕੁੱਟ ਖਾਂਦਿਆਂ ਕਾਰਨ ਖ਼ਬਰਾਂ 'ਚ ਆ ਗਏ ਹਨ। ਦੀਪਕ ਕਲਾਲ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਕੁੜੀ ਉਨ੍ਹਾਂ ਨੂੰ ਮੈਟਰੋ 'ਚ ਜ਼ੋਰਦੋਰ ਥੱਪੜ ਮਾਰਦੀ ਹੈ। ਇਹ ਵੀਡੀਓ ਦਿੱਲੀ ਮੈਟਰੋ ਦੀ ਹੈ।

Watch Video: www.instagram.com/tv/B4urI86gHjr/

ਵਾਇਰਲ ਵੀਡੀਓ 'ਚ ਦੀਪਕ ਇਕ ਕੁੜੀ ਨਾਲ ਬਹਿਸ ਕਰਦੇ ਦਿਖਾਈ ਦੇ ਰਹੀ ਹੈ। ਦੀਪਕ ਕਹਿ ਰਹੇ ਹਨ 'ਮੈਂ ਤੁਹਾਨੂੰ ਜਾਣਦਾ ਤਕ ਨਹੀਂ ਤੇ ਤੁਸੀਂ ਮੇਰੇ ਨਾਲ ਸੈਲਫੀ ਲੈ ਰਹੀ ਹੋ ਉਹ ਵੀ ਮੇਰੀ ਪਰਮਿਸ਼ਨ ਤੋਂ ਬਿਨਾ। ਮੈਂ ਇਕ ਸੈਲਿਬ੍ਰਿਟੀ ਹਾਂ ਤੁਹਾਨੂੰ ਪਹਿਲਾਂ ਮੇਰੀ ਮਨਜ਼ੂਰੀ ਲੈਣੀ ਚਾਹੀਦੀ।' ਵੀਡੀਓ 'ਚ ਦਿਸ ਰਿਹਾ ਹੈ ਕਿ ਦੀਪਿਕ ਕੁੜੀ ਨਾਲ ਇਸ ਗੱਲ ਤੋਂ ਬਹਿਸ ਕਰ ਹੀ ਰਹੇ ਹੁੰਦੇ ਹਨ ਕਿ ਕੁੜੀ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ। deepakkalaloffical ਇੰਸਟਾਗ੍ਰਾਮ ਪੇਜ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।

Posted By: Amita Verma